ਰਮਿੰਦਰ ਵਾਲੀਆ ਦੇ ਪੰਜਾਬੀ ਸਾਹਿਤ ਦੇ ਕੰਮਾਂ ਨੂੰ ਦੇਖਦੇ ਹੋਏ , ਉਹਨਾਂ ਨੂੰ ਜਗਤ ਪੰਜਾਬੀ ਸਭਾ ਓਨਟਾਰੀਓ ਦੇ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ । ਰਮਿੰਦਰ ਵਾਲੀਆ ਦੇ ਦੁਨੀਆਂ ਦੇ ਵੱਡੇ ਵਿਦਵਾਨਾਂ ਨਾਲ ਨੇੜਲੇ ਸੰਬੰਧ ਹਨ । ਉਹਨਾਂ ਦੇ ਸਰਪ੍ਰਸਤ ਬਨਣ ਨਾਲ ਮੈਂਬਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ । ਇਹਨਾਂ ਦੀ ਇੱਕ ਇਹ ਬਹੁਤ ਵੱਡੀ ਖ਼ੂਬੀ ਹੈ ਕਿ ਇਹਨਾਂ ਨੂੰ ਜੋ ਵੀ ਕੰਮ ਕਿਹਾ ਜਾਂਦਾ ਹੈ ਇਹ ਬਹੁਤ ਲਗਨ ਤੇ ਹੌਂਸਲੇ ਨਾਲ ਇਕਦਮ ਹੀ ਕਰ ਦਿੰਦੇ ਹਨ ।
ਰਮਿੰਦਰ ਵਾਲੀਆ ਦੇ ਪਹਿਲਾਂ ਜਗਤ ਪੰਜਾਬੀ ਸਭਾ ਦੀ ਪ੍ਰਧਾਨ , ਮੀਡੀਆ ਡਾਇਰੈਕਟਰ ਤੇ ਹੁਣ ਸਰਪ੍ਰਸਤ ਬਨਣ ਨਾਲ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ ਹੈ ਤੇ ਉਹਨਾਂ ਦੇ ਜੁੜਣ ਨਾਲ ਇਹ ਸੰਸਥਾ ਹੋਰ ਵਧੀਆ ਕੰਮ ਕਰ ਸਕੇਗੀ । ਸੰਸਥਾ ਵੱਲੋਂ ਰਮਿੰਦਰ ਵਾਲੀਆ ਨੂੰ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ । ਰਮਿੰਦਰ ਵਾਲੀਆ ਨੇ ਵੀ ਭਰੋਸਾ ਦਿਵਾਇਆ ਹੈ ਕਿ ਜੋ ਵੀ ਜ਼ੁੰਮੇਵਾਰੀ ਦਿੱਤੀ ਜਾਏਗੀ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ । ਇਹ ਜਾਣਕਾਰੀ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸ . ਸਰਦੂਲ ਸਿੰਘ ਥਿਆੜਾ ਨੇ ਸਾਂਝੀ ਕੀਤੀ । ਧੰਨਵਾਦ ਸਹਿਤ ।
ਸ . ਸਰਦੂਲ ਸਿੰਘ ਥਿਆੜਾ ਪ੍ਰਧਾਨ ,
ਜਗਤ ਪੰਜਾਬੀ ਸਭਾ ।