
ਮਾਛੀਵਾੜਾ ਸਾਹਿਬ 11 ਸਤੰਬਰ (BPD) ਅੱਜ ਇੱਥੇ ਪਿੰਡ ਸੰਗਤਪੁਰਾ , ਮੱਲਮਾਜਰਾ, ਅਤੇ ਦਿਆਲਪੁਰਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਆਪੋ ਅਪਣੇ ਪਿੰਡਾਂ ਵਿੱਚ ਸਾਥੀ ਜਗਬੀਰ ਸਿੰਘ ਇਕੋਲਾਹੀ, ਕਰਮਜੀਤ ਸਿੰਘ ਭੌਰਲਾ , ਬੀਬੀ ਸੰਦੀਪ ਕੌਰ ਸੰਗਤਪੁਰਾ,ਬਾਵਾ ਸਿੰਘ , ਬੀਬੀ ਅਮਨਪ੍ਰੀਤ ਕੌਰ ਦਿਆਲਪੁਰਾ ਬੀਬੀ ਕਿਰਨਦੀਪ ਕੌਰ ਮੱਲਮਾਜਰਾ ਦੀ ਅਗਵਾਈ ਵਿੱਚ ਇਕੱਠ ਕੀਤੇ ਗਏ। ਮਨਰੇਗਾ ਮਜ਼ਦੂਰਾਂ ਦੇ ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਮਜ਼ਦੂਰਾਂ ਨੂੰ ਮਨਰੇਗਾ ਕਾਨੂੰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਅਦਾਰੇ ਮਿੱਟੀ ਦੇ ਭਾਅ ਵੇਚ ਕੇ ਉਨ੍ਹਾਂ ਦੇ ਮੁਨਾਫਿਆਂ ਵਿਚ ਵਾਧਾ ਕਰ ਰਹੀ ਹੈ ਉੱਥੇ ਹੀ ਨਵੀਂ ਨੀਤੀ ਤਹਿਤ ਮਜ਼ਦੂਰਾਂ ਦੇ ਹੱਕਾਂ ਅਤੇ ਅਧਿਕਾਰਾਂ ਨੂੰ ਖਤਮ ਕਰਕੇ ਨਵੇਂ ਤਿੰਨ ਫੌਜਦਾਰੀ ਕਾਨੂੰਨ ਬਣਾ ਕੇ ਟਰੇਡ ਯੂਨੀਅਨਜ ਅਧਿਕਾਰਾਂ ਨੂੰ ਕੁਚਲ ਦਿੱਤਾ ਜਾਵੇਗਾ, ਕਾਨੂੰਨ ਦਾ ਰਾਜ ਖਤਮ ਕਰਕੇ ਪੁਲਿਸ ਰਾਜ (ਜਾਣੀ ਕੇ) ਜੰਗਲ ਦਾ ਰਾਜ ਬਣਾਇਆ ਜਾ ਰਿਹਾ ਹੈ। ਗਰੀਬ ਆਦਮੀ ਦੀ ਕੋਈ ਸੁਣਵਾਈ ਨਹੀਂ ਹੋਵੇਗੀ ।ਇਸ ਲਈ "ਸਮੇਂ ਦੀ ਇਤਿਹਾਸਕ ਲੋੜ, ਵਿਸ਼ਾਲ ਏਕਤਾ ਤਿੱਖੇ ਘੋਲ"ਦੇ ਨਾਅਰੇ ਦੀ ਪੂਰਤੀ ਲਈ, ਮਜ਼ਦੂਰ,ਕਿਸਾਨ, ਖੇਤ ਮਜ਼ਦੂਰ ਏਕਤਾ ਉਸਾਰਕੇ, ਅਪਣੀ ਜੱਥੇਬੰਦੀ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ,44ਵੀ, 45ਵੀਂ, 46ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਅਨੁਸਾਰ ਹਰੇਕ ਕਿਰਤੀ ਨੂੰ 26000/-ਰੁਪਏ ਤਨਖਾਹ ਦਿੱਤੀ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਨੂੰ 700/-ਰੁਪਏ ਦਿਹਾੜੀ ਦਿੱਤੀ ਜਾਵੇ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿੰਨੀ ਦੇਰ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700/- ਰੁਪਏ ਨਹੀਂ ਕੀਤੀ ਜਾਂਦੀ ਉਨੀਂ ਦੇਰ ਖੇਤ ਮਜ਼ਦੂਰਾਂ ਦੇ ਬਰਾਬਰ 437ਰੁਪਏ.26 ਪੈਸੇ ਦਿਹਾੜੀ ਦਿੱਤੀ ਜਾਵੇ, ਉਨ੍ਹਾਂ ਕਿਹਾ ਕਿ ਕੇਰਲਾ ਦੀ ਖੱਬੇ ਪੱਖੀ ਸਰਕਾਰ ਦੀ ਤਰਜ਼ ਉੱਤੇ ਸ਼ਹਿਰੀ ਮਜ਼ਦੂਰਾਂ ਨੂੰ ਵੀ ਮਨਰੇਗਾ ਵਰਗਾ ਕਾਨੂੰਨ ਬਣਾ ਕੇ ਕੰਮ ਦਿੱਤਾ ਜਾਵੇ। ਮਨਰੇਗਾ ਮਜ਼ਦੂਰਾਂ ਵੱਲੋਂ ਕੀਤੇ ਕੰਮਾਂ ਦੀ ਬਕਾਇਆ ਪੇਮੈਂਟ ਫੌਰੀ ਮਜ਼ਦੂਰਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਈ ਜਾਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ , ਹਰਜੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਬਲਜਿੰਦਰ ਕੌਰ, ਗੁਰਮੀਤ ਕੌਰ, ਸੁਖਵੀਰ ਕੌਰ, ਸ਼ਮਿੰਦਰ ਕੌਰ, ਬਲਜੀਤ ਕੌਰ ਸੰਗਤਪੁਰਾ, ਬਾਵਾ ਸਿੰਘ, ਕੇਸਰ ਸਿੰਘ, ਰਾਮ ਸਿੰਘ, ਅਮਨਪ੍ਰੀਤ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਹਰਜੀਤ ਸਿੰਘ,ਕੁਲਵਿੰਦਰ ਕੌਰ, ਪਰਮਜੀਤ ਕੌਰ ਦਿਆਲਪੁਰਾ, ਬਲਜਿੰਦਰ ਸਿੰਘ, ਜਸਪ੍ਰੀਤ ਕੌਰ,ਬਿਮਲ ਕੌਰ, ਮਲਕੀਤ ਕੌਰ, ਭਵਨਦੀਪ ਕੌਰ, ਸੁਰਿੰਦਰ ਸਿੰਘ,ਸੋਹਨ ਲਾਲ ਸੋਨੀ, ਤੇਜਿੰਦਰ ਸਿੰਘ, ਸ਼ਿੰਦਰ ਸਿੰਘ ਗੁਰਨਾਮ ਸਿੰਘ, ਮਨਜੀਤ ਕੌਰ ਮੱਲਮਾਜਰਾ ਆਦਿ ਹਾਜ਼ਰ ਸਨ।