ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,
ਬਲਾਕ ਔੜ ਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਸਮਾਗਮ ਮੌਕੇ ਐਨਆਰਆਈ ਜਗਵਿੰਦਰ ਸਿੰਘ ਢਾਂਹਾ,ਸੁਲਿੰਦਰ ਸਿੰਘ ਜੰਡੂ ਅਤੇ ਹਰਦੇਵ ਸਿੰਘ ਤਲਵੰਡੀ ਫੱਤੂ ਵਲੋਂ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਲਈ ਆਈਆਂ ਸੰਗਤਾਂ ਫਰੂਟ ਅਤੇ ਮੇਵਿਆਂ ਦਾ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਜਥੇਦਾਰ ਰਣਜੀਤ ਸਿੰਘ ਝਿੰਗੜ ਸਾ.ਸਰਪੰਚ ਨੇ ਐਨਆਰਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਆਖਿਆ ਕਿ ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਤੇ ਮਹਾਰਾਜ ਪ੍ਰੀਤਮ ਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਕੇ ਸ਼ਰਧਾ ਨਾਲ ਜੋ ਵੀ ਆਸ ਲੈਕੇ ਜਿੰਨੀ ਵੀ ਸੰਗਤ ਆਈ ਹੈ ਹਜੂਰ ਸ਼੍ਰੀ ਨਾਭ ਕੰਵਲ ਸਾਹਿਬ ਰਾਜਾ ਸਾਹਿਬ ਜੀ ਤੇ ਮਹਾਰਾਜ ਪ੍ਰੀਤਮ ਦਾਸ ਜੀ ਪੂਰੀਆਂ ਕਰਦੇ ਹਨ ਤੇ ਸੰਗਤ ਵਿਦੇਸ਼ਾਂ ਵਿੱਚੋ ਆਉਦੀ ਹੈ ਇਸ ਮੌਕੇ ਹੋਰ ਪ੍ਰਬੰਧਕ ਵੀ ਹਾਜਰ ਸਨ