ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨਜ਼ਦੀਕ ਲਸਾੜਾ ਨਾਲੇ ਵਿੱਚ ਸੀਮਿੰਟ ਨਾਲ ਲੱਦਿਆਂ ਟਰਾਲਾ ਡਿੱਗਣ ਕਰਕੇ ਸਾਗਰ ਨਾਂ ਦੇ ਕੰਡਕਟਰ/ਕਲੀਨਰ ਦੀ ਮੌਤ ਹੋ ਗਈ। ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ।
ਇਸ ਤੋਂ ਪਹਿਲਾਂ ਵੀ ਇਸ ਨਾਲੇ ਵਿੱਚ ਪਿਛਲੇ ਸਮੇਂ ਦੌਰਾਨ ਬੱਸ ਡਿੱਗਣ ਕਾਰਨ ਇੱਕ ਬੱਚੇ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਪਿੰਡ ਵਾਸੀਆਂ ਵੱਲੋਂ ਇਸ ਪੁੱਲ ਨੂੰ ਲਗਾਤਾਰ ਚੌੜਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਅਤੇ ਸਰਕਾਰ ਨੇ ਹਾਲਾਂਕਿ ਪੁਲ ਚੌੜਾ ਕਰਨ ਦੀ ਥਾਂ ਸਪੀਡ ਬ੍ਰੇਕਰ ਬਣਾ ਦਿੱਤੇ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਪ੍ਰਸ਼ਾਸਨ ਵੱਲੋਂ ਟਰਾਲੇ ਅਤੇ ਟਰਾਲੇ ਵਿੱਚ ਮੌਜੂਦ ਕੰਡਕਟਰ ਦੀ ਲਾਸ਼ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਡਰਾਈਵਰ ਟਰਾਲਾ ਡਿੱਗਣ ਤੋਂ ਪਹਿਲਾਂ ਛਾਲ ਮਾਰ ਕੇ ਬਾਹਰ ਨਿਕਲ ਗਿਆ ਸੀ।