ਫਿਲੌਰ/ ਅੱਪਰਾ(ਪੰਮਾ ਧੀਰ) ਫਿਲੌਰ ਦੇ ਨੇੜਲੇ ਪਿੰਡ ਨੰਗਲ ਵਿਚ ਇੱਕ ਵਾਰ ਫਿਰ ਤੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਖਾਨੀ ਕੀਤੀ ਗਈ ਅੱਜ ਸਵੇਰੇ ਇਹ ਖਬਰ ਮਿਲਦਿਆਂ ਸਾਰ ਹੀ ਇਲਾਕੇ ਦੇ ਲੋਕ ਪਿੰਡ ਨੰਗਲ ਵਿਖੇ ਪਹੁੰਚਣੇ ਸੁਰੂ ਹੋ ਗਏ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਗਈ ਸੀ.ਸੀ.ਟੀ.ਵੀ ਫੁਟੇਜ ਤੋਂ ਦੇਖਣ ਨੂੰ ਮਿਲਿਆ ਕਿ ਇੱਕ ਵਿਅੱਕਤੀ ਮੂੰਹ ਢੱਕ ਕੇ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਖਾਨੀ ਕਰ ਰਿਹਾ ਸੀ।ਪਿੰਡ ਨੰਗਲ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਪੰਚ ਖੁਸ਼ੀ ਰਾਮ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪ੍ਰਸ਼ਾਸਨ ਅਤੇ ਸਰਕਾਰੀ ਤੰਤਰ ਨੂੰ ਪੂਰੀ ਤਰ੍ਹਾਂ ਫੇਲ ਦੱਸਿਆ। ਕਾਂਗਰਸੀ ਆਗੂ ਅੰਮ੍ਰਿਤਪਾਲ ਭੋਂਸਲੇ, ਰਜਿੰਦਰ ਸੰਧੂ,ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਡਾ: ਹਰਜਿੰਦਰ ਸਿੰਘ ਜੱਖੂ,ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਵੀ ਇਸ ਘਟਨਾ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ।