ਲੁਧਿਆਣਾ ਵਿਖੇ ਪੰਜਾਬਲੁਧਿਆਣਾ, 14 ਜੁਲਾਈ (ਧਰਮਪਾਲ ਸਿੰਘ): ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ' ਚ ਅੱਜ ਲੁਧਿਆਣਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਗਲਾਡਾ ਦਫਤਰ ਲੁਧਿਆਣਾ ਦੇ ਸਾਹਮਣੇ ਧਰਨਾ ਦੇ ਕੇ ਆਪ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਲੈਂਡ ਪੂਲਿੰਗ ਮਸਲੇ ਨਾਲ ਪ੍ਰਭਾਵਿਤ ਹਜ਼ਾਰਾਂ ਕਿਸਾਨਾਂ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ, ਕਾਂਗਰਸ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ਦਾ ਯਕੀਨ ਦਵਾਇਆ ਕਿ ਕਾਂਗਰਸ ਪਾਰਟੀ ਨੂੰ ਭਾਵੇਂ ਤਕੜਾ ਅੰਦੋਲਨ ਲੜਨਾ ਪਵੇ ਪਰ ਉਹ ਪੰਜਾਬ ਦੇ ਕਿਸਾਨਾਂ ਉੱਪਰ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਅੱਤਿਆਚਾਰ ਨਹੀਂ ਹੋਣ ਦੇਣਗੇ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਪੰਜਾਬ ਦੇ ਜਿੰਨ੍ਹਾਂ-ਜਿੰਨ੍ਹਾਂ ਸ਼ਹਿਰਾਂ ਵਿੱਚ ਇਹ ਜਮੀਨਾਂ ਰੋਕਣ ਦਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ ਓਹਨਾਂ ਸਾਰੇ ਸ਼ਹਿਰਾਂ ਵਿੱਚ ਪ੍ਰਭਾਵਿਤ ਕਿਸਾਨਾਂ ਨੂੰ ਮੂਹਰੇ ਲਾ ਕੇ ਕਾਂਗਰਸ ਪਾਰਟੀ ਜਬਰਦਸਤ ਰੋਸ ਧਰਨੇ ਦੇਵੇਗੀ ਅਤੇ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਕਾਂਗਰਸ ਪਾਰਟੀ ਜਮੀਨ ਤੋਂ ਲੈ ਕੇ ਪਾਰਲੀਮੈਂਟ ਤੱਕ ਹਰ ਤਰ੍ਹਾਂ ਦਾ ਅੰਦੋਲਨ ਕਰਨ ਤੋਂ ਪਿੱਛੇ ਨਹੀਂ ਹਟੇਗੀ | ਸ੍ਰੀ ਰਾਜਾ ਬੜਿੰਗ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨਾਲ ਇੱਥੋਂ ਤੱਕ ਵਾਅਦਾ ਕੀਤਾ ਕਿ ਜੇਕਰ ਸਰਕਾਰ ਨੇ ਸਰਕਾਰੀ ਮਸ਼ੀਨਰੀ ਲਿਆ ਕੇ ਕਿਸਾਨਾਂ ਦੀਆਂ ਜਮੀਨਾਂ ਉੱਪਰ ਕਬਜ਼ਾ ਕਰਨ ਦਾ ਯਤਨ ਕੀਤਾ ਤਾਂ ਓਹ ਮਸ਼ੀਨਾਂ ਮੇਰੀ ਲਾਸ਼ ਉੱਪਰ ਦੀ ਲੰਘਣਗੀਆਂ ਅਤੇ ਉਸ ਤੋਂ ਬਾਅਦ ਹੀ ਇਹ ਜਮੀਨ ਨੂੰ ਹਥਿਆਇਆ ਜਾ ਸਕੇਗਾ ਪਰ ਮੈਂ ਜਿਉਂਦੇ ਜੀ ਅਪਣੇ ਕਿਸਾਨ ਭਰਾਵਾਂ ਉਪਰ ਇਹ ਜੁਲਮ ਨਹੀਂ ਹੋਣ ਦੇਣਗੇ , ਇਸ ਰੋਸ ਧਰਨੇ ਦਾ ਜੋਸ਼ ਵੇਖਕੇ ਇਹ ਮਹਿਸੂਸ ਹੋ ਰਿਹਾ ਸੀ ਕਿ ਭਾਵੇਂ ਜਿੱਡੀ ਮਰਜੀ ਕੁਰਬਾਨੀ ਦੇਣੀ ਪੈ ਜਾਵੇ ਪਰ ਕਿਸਾਨ ਅਤੇ ਕਾਂਗਰਸ ਪਾਰਟੀ ਇਸ ਜੁਲਮ ਅੱਗੇ ਕਦੇ ਵੀ ਨਹੀਂ ਝੁਕੇਗੀ ਬਲਕਿ ਸਰਕਾਰ ਨੂੰ ਝੁਕਣਾ ਪਵੇਗਾ | ਇਸ ਮੌਕੇ ਨਾਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਕਾਂਗਰਸ ਕਿਸਾਨ ਸੈੱਲ ਦੇ ਸੂਬਾ ਆਗੂ ਧੰਨਾ ਸਿੰਘ ਗਰੇਵਾਲ ਬਰਨਾਲਾ, ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਗੁਰਮੇਲ ਸਿੰਘ ਮੌੜ, ਮੇਜਰ ਸਿੰਘ ਭੱਠਲ, ਕਰਮਜੀਤ ਸਿੰਘ ਬਿੱਲੂ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਆਗੂ ਵਰਕਰ ਹਾਜ਼ਰ ਸਨ।