ਭੀਖੀ,21 ਜੁਲਾਈ ( ਕਮਲ ਜਿੰਦਲ) - ਸ੍ਹੌਮਣੀ ਅਕਾਲੀ ਦਲ ਦੇ ਪ੍ਹਧਾਨ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਵੱਲੋ ਪੰਜਾਬ ਵਿੱਚ ਪਾਰਟੀ ਦੇ ਲਾਏ ਜਿਲਾ ਪ੍ਹਧਾਨ ਮਾਨਸਾ ਦਿਹਾਤੀ ਬਲਵੀਰ ਸਿੰਘ ਬੀਰੋਕੇ ਅਤੇ ਸ਼ਹਿਰੀ ਪ੍ਹਧਾਨ ਜਤਿੰਦਰ ਸਿੰਘ ਸੋਢੀ ਨੂੰ ਹਲਕਾ ਇੰਚਾਰਜ ਪ੍ਹੇਮ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸਰਕਲ ਭੀਖੀ ਸ਼ਹਿਰੀ ਅਤੇ ਦਿਹਾਤੀ ਦੇ ਵਰਕਰ, ਆਗੂ ਸਾਹਿਬਾਨਾਂ ਅਤੇ ਸੰਸਥਾਵਾਂ ਵੱਲੋ ਗੁਰਦੁਆਰਾ ਪਾਤਸ਼ਾਹੀ ਨੌਵੀ ਵਿੱਚ ਸਮਾਗਮ ਰੱਖ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਦੋਵੇ ਜਿਲਾ ਪ੍ਹਧਾਨ ਨੇ ਕਿਹਾ ਕਿ ਪਾਰਟੀ ਪ੍ਹਧਾਨ ਸੁਖਬੀਰ ਸਿੰਘ ਬਾਦਲ ਵੱਲੋ ਉਨਾਂ ਜਿਲੇ ਦੀ ਜਿੰਮੇਵਾਰੀ ਸੌਪੀ ਹੈ , ਜਿਸ ਤੇ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਪਾਰਟੀ ਦੀ ਚੜਦੀ ਕਲਾ ਲਈ ਆਪਣੇ ਯਤਨ ਜਾਰੀ ਰੱਖਾਗਾ । ਉਨਾਂ ਵੱਲੋ ਸਰਕਲ ਭੀਖੀ ਦੀ ਸਾਰੀ ਸੰਗਤ , ਸੰਸਥਾਵਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਆਪਣੇ ਇਲਾਕੇ ਦੀ ਸੰਗਤ ਵੱਲੋ ਦਿੱਤਾ ਸਨਮਾਨ ਹਮੇਸ਼ਾ ਖਾਸ ਹੁੰਦਾ ਹੈ । ਜਿਸ ਨਾਲ ਹਮੇਸਾ ਹੌਸਲਾ ਵੱਧਦਾ ਹੈ ਤੇ ਕਾਰਜ ਕਰਨ ਲਈ ਨਵੀ ਊਰਚਾ ਮਿਲਦੀ ਹੈ । ਇਸ ਮੌਕੇ ਹਰਪ੍ਹੀਤ ਸਿੰਘ ਚਹਿਲ , ਹਰਦੇਵ ਸਿੰਘ , ਭੀਮ ਸੈਨ ਬਾਸਲ , ਆੜਤੀਆ ਭਾਈਚਾਰੇ ਸੁਰੇਸ ਕੁਮਾਰ , ਸੱਤਪਾਲ ਮੱਤੀ , ਸੁਖਦੀਪ ਸਿੰਘ , ਵਿਜੇ ਕੁਮਾਰ , ਨਰਿੰਦਰ ਸਿੰਘ ਮਿੱਤਲ , ਪਿ੍ਹਤਪਾਲ ਸ਼ਰਮਾ ਜੀ , ਬਲਜੀਤ ਸਿੰਘ ਅਤਲਾ , ਜਸਵੀਰ ਸਿੰਘ ਸਮਾਉ , ਬੀਬੀ ਕਰਮਜੀਤ ਸਿੰਘ , ਬੀਬੀ ਚਿੱਤਵੰਤ ਕੌਰ , ਬੀਬੀ ਗੋਲੋ ਕੌਰ , ਨਿਰਭੈ ਸਿੰਘ ਸਮਾਉ , ਅਮਰੀਕ ਸਿੰਘ ਖੀਵਾ , ਹਰਵਿੰਦਰ ਸਿੰਘ ਧਲੇਵਾਂ , ਸੁਖਵਿੰਦਰ ਸਿੰਘ ਸਰਪੰਚ ਧਲੇਵਾਂ , ਪ੍ਹਸੋਤਮ ਸਿੰਘ , ਗੁਰਇਕਬਾਲ ਸਿੰਘ ਬਾਲੀ , ਸੁਖਵਿੰਦਰ ਸਿੰਘ , ਬਾਬਾ ਗੋਰਾ ਸਿੰਘ , ਗੁਰਤੇਜ ਸਿੰਘ ਮੌਜੋ ਕਲਾ , ਕੁਲਵੰਤ ਸਿੰਘ ਹੀਰੋ , ਦਰਸਨ ਸਿੰਘ , ਜਗਦੇਵ ਸਿੰਘ , ਬਲਵਿੰਦਰ ਸਿੰਘ ਹੀਰੋ ਕਲਾ , ਹਰਵੀਰ ਸਿੰਘ ਜੱਸੜਵਾਲਾ , ਹਰਦੇਵ ਸਿੰਘ ਖੀਵਾ ਦਿਆਲੂਵਾਲਾ , ਸੀਰਾ ਕੋਟੜਾ , ਨੱਛਤਰ ਸਿੰਘ ਕੋਟੜਾ , ਜੀਵਨ ਕੁਮਾਰ , ਲੱਖਵਿੰਦਰ ਸਿੰਘ , ਮਲਕੀਤ ਸਿੰਘ ਬਾਬੇਕਾ , ਰਾਮਪਾਲ , ਪਵਿੱਤਰ ਸਿੰਘ ਔਲਖ , ਕੁਲਸ਼ੇਰ ਸਿੰਘ ਰੂਬਲ ਆਦਿ ਹਾਜਰ ਸਨ ।