ਬਰਨਾਲਾ 7 ਅਗਸਤ (ਧਰਮਪਾਲ ਸਿੰਘ)- ਮਹਿਲਾ ਵਕੀਲਾਂ ਵੱਲੋਂ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਬਾਰ ਰੂਮ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮਹਿਲਾ ਵਕੀਲਾਂ ਤੋਂ ਇਲਾਵਾ ਮਹਿਲਾ ਜੱਜ ਸਾਹਿਬਬਾਨ ਸੋਨਾਲੀ ਸਿੰਘ, ਗੀਤਾਂਸੂ, ਨਿਹਾਰਕਾ ਸਿੰਗਲਾ, ਸਰਕਾਰੀ ਵਕੀਲ ਸੁਖਰਾਜ ਕੌਰ, ਸਰਕਾਰੀ ਅਮਨਦੀਪ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਐਡਵੋਕੇਟ ਹਰਦੇਸ਼ ਰਹਿਲ, ਸਿਮਰਨਜੀਤ ਕੌਰ ਪੂਰਬਾ, ਅਮਨਦੀਪ ਕੌਰ ਖੰਗੂੜਾ ਆਦਿ ਨੇ ਦੱਸਿਆ ਕਿ ਸਮੂਹ ਵਕੀਲਾਂ ਵੱਲੋਂ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਤੀਆਂ ਦੇ ਸਮਾਗਮ ਮੌਕੇ ਚਰਖੇ, ਪੱਖੀਆਂ, ਘੜੇ, ਪੰਜਾਬੀ ਪਹਿਰਾਵਾ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਵਕੀਲਾਂ ਨੇ ਪੰਜਾਬੀ ਬੋਲੀਆਂ, ਗਿੱਧਾ ਪਾ ਕੇ ਪੂਰੇ ਉਤਸ਼ਾਹ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬੀ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ ਅਤੇ ਇਹ ਉਪਰਾਲਾ ਪੰਜਾਬ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਵੀ ਇੱਕ ਯਤਨ ਹੈ। ਇਸ ਮੌਕੇ ਵਕੀਲ ਸੁਖਵਿੰਦਰ ਕੌਰ ਜਲੂਰ, ਵਕੀਲ ਖੁਸ਼ੀ ਗਰਗ, ਵਕੀਲ ਮਮਤਾ ਰਾਣੀ, ਵਕੀਲ ਦਿਵਿਆ ਗੁਲਾਟੀ, ਵਕੀਲ ਗੁਰਪ੍ਰੀਤ ਕੌਰ, ਵਕੀਲ ਰਾਜ ਕੌਰ, ਵਕੀਲ ਸਰਬਜੀਤ ਕੌਰ, ਵਕੀਲ ਵੀਰਪਾਲ ਕੌਰ ਤੋਂ ਇਲਾਵਾ ਹੋਰ ਵੀ ਵਕੀਲ ਹਾਜ਼ਰ ਸਨ।