ਕੈਨੇਡਾ ਦੇ ਸਰੀ ਵਿੱਚ, ਸਿੱਖ ਫਾਰ ਜਸਟਿਸ (SFJ) ਨੇ ‘ਐਂਬੈਸੀ ਆਫ਼ ਦ ਰਿਪਬਲਿਕ ਖਾਲਿ.ਸਤਾਨ’ (‘Republic of khalistan’) ਦੇ ਨਾਮ ‘ਤੇ ਇੱਕ ‘ਐਂਬੈਸੀ’ ਸਥਾਪਤ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਗੁਰਦੁਆਰੇ ਤੇ ਇੱਕ ਬੋਰਡ Republic of Khalistan ਵੀ ਲਗਾ ਦਿੱਤਾ ਹੈ।
ਸਰੀ ਵਿੱਚ ਖੋਲ੍ਹੇ ਗਏ ਫਰਜ਼ੀ ਦੂਤਾਵਾਸ ਵਿੱਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਨਾਲ ਸਬੰਧਤ ਪੋਸਟਰ ਚਿਪਕਾਏ ਗਏ ਹਨ। ਇੰਨਾ ਹੀ ਨਹੀਂ, ਕੈਨੇਡਾ ਵਿੱਚ ਖਾਲਿਸਤਾਨੀ ਸੰਗਠਨ SFJ (Sikhs for Justice) ਨੇ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਕਥਿਤ ਸਿੱਖ ਜਨਮਤ ਸੰਗ੍ਰਹਿ (Referendum) ਕਰਵਾਉਣ ਦਾ ਐਲਾਨ ਕੀਤਾ ਹੈ।
ਕੈਨੇਡਾ ਨੂੰ ਖਾਲਿਸਤਾਨ ਅੰਦੋਲਨ ਦਾ ਗੜ੍ਹ ਮੰਨਿਆ ਜਾਂਦਾ ਹੈ। 1970 ਦੇ ਦਹਾਕੇ ਵਿੱਚ, ਪਹਿਲੀ ਵਾਰ, ਕੈਨੇਡਾ ਵਿੱਚ ਖਾਲਿਸਤਾਨ ਅੰਦੋਲਨ ਸੰਬੰਧੀ ਡਾਕ ਟਿਕਟ ਜਾਰੀ ਕੀਤੇ ਗਏ ਸਨ। ਇਹ ਉਹ ਥਾਂ ਸੀ ਜਿੱਥੇ ਖਾਲਿਸਤਾਨੀਆਂ ਨੇ ਪਹਿਲੀ ਵਾਰ ਆਪਣੀ ਕਰੰਸੀ ਜਾਰੀ ਕੀਤੀ ਸੀ। ਮੌਜੂਦਾ ਸਮੇਂ ਵਿੱਚ, ਖਾਲਿਸਤਾਨ ਅੰਦੋਲਨ ਦੇ ਬਹੁਤ ਸਾਰੇ ਆਗੂ ਕੈਨੇਡਾ ਵਿੱਚ ਹੀ ਰਹਿੰਦੇ ਹਨ।