ਫਿਲੌਰ/ਅੱਪਰਾ (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਨੇੜੇ (ਭਾਈ ਮੇਹਰ ਚੰਦ ਚੌਂਕ) ਅੱਪਰਾ ਵਿਖੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸਾਂਈ ਅੱਤਾਉਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਮਿਤੀ 25 ਜੂਨ ਦਿਨ ਮੰਗਲਵਾਰ ਨੂੰ ਗ੍ਰਾਮ ਪੰਚਾਇਤ, ਐੱਨ. ਆਰ. ਆਈ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸਾਂਈ ਅੱਤਾਉਲਾ ਕਾਦਰੀ ਉਰਫ ਮੋਤੀ ਸਾਂਈ ਨੇ ਦੱਸਿਆ ਕਿ 25 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10-30 ਵਜੇ ਝੰਡੇ ਦੀ ਰਸਮ ਤੇ ਚਾਦਰ ਦੀ ਰਸਮ ਸ਼ਰਧਾ ਨਾਲ ਨਿਭਾਈ ਜਾਵੇਗੀ, ਉਪਰੰਤ 1 ਵਜੇ ਲੰਗਰ ਵਰਤਾਇਆ ਜਾਵੇਗਾ | ਸ਼ਾਮ 7 ਵਜੇ ਮਹਿਫ਼ਿਲ ਦਾ ਆਗਾਜ਼ ਹੋਵੇਗਾ | ਇਸ ਮੌਕੇ ਕੁਲਦੀਪ ਰੂਹਾਨੀ ਕੱਵਾਲ ਤੇ ਇਸ਼ੂ ਨੱਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਰਾਥ ਨੂੰ ਪੰਜਾਬੀ ਗਾਇਕ ਉਸਤਾਦ ਸੁੱਚਾ ਸਬਰੀ ਤੇ ਪ੍ਰਸਿੱਧ ਪੰਜਾਬੀ ਗਾਇਕ ਸੰਗਰਾਮ ਹੰਜਰਾ ਆਪਣਾ ਫ਼ਨ ਦਾ ਮੁਜ਼ਾਹਰਾ ਕਰਨਗੇ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ |