ਦੁਸਾਂਝ ਕਲਾਂ 24 ਸਤੰਬਰ (ਰਾਮ ਪ੍ਰਕਾਸ਼ ਟੋਨੀ ) ਆਜ਼ਾਦ ਰੰਗ ਮੰਚ ਚੱਕ ਦੇਸ਼ ਰਾਜ ਵਲੋਂ ਸ਼ਹੀਦ ਭਗਤ ਸਿੰਘ ਅਤੇ ਭਾਜੀ ਗੁਰਸ਼ਰਨ ਸਿੰਘ ਦੀ ਯਾਦ ਵਿੱਚ ਨਾਟਕ ਮੇਲਾ 29 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਨਾਟਕ " ਇਹ ਕੇਹੀ ਰੁੱਤ ਆਈ " 29 ਜੁਲਾਈ ਦਿਨ ਐਤਵਾਰ ਸ਼ਾਮ ਨੂੰ 7 ਵਜੇ ਕਲਾ ਭਵਨ ਫਗਵਾੜਾ ਵਿਖੇ ਖੇਡਿਆ ਜਾਵੇਗਾ ਅਤੇ ਹੋਰ ਟੀਮਾਂ ਵੀ ਆਪੋਂ - ਆਪਣੇ ਨਾਟਕ ਖੇਡਣਗੀਆ । ਇਸ ਨਾਟਕ ਮੇਲਾ ਦੇ ਮੁੱਖ ਮਹਿਮਾਨ ਊਸ਼ਾ ਰਾਣੀ ਐਸ. ਐਚ . ਉ . ਫਗਵਾੜਾ ਹੋਣਗੇ। ਇਸ ਮੇਲੇ ਵਿੱਚ ਵਿਸ਼ੇਸ਼ ਸਨਮਾਨ ਡਾ. ਕਿਰਨਦੀਪ ਸਿੰਘ, ਡਾ . ਰਵਿੰਦਰ ਕੌਰ, ਡਾ .ਅਮਰਜੀਤ ਸਿੰਘ ਖਟਕੜ, ਹਰਜੀਤ ਸਿੰਘ ਢੇਸੀ ਦਾ ਕੀਤਾ ਜਾਵੇਗਾ।। ਇਸ ਸਮੇਂ ਕੋਰੀਉਗਰਾਫੀਆ ਵੀ ਪੇਸ਼ ਕੀਤੀਆਂ ਜਾਣਗੀਆਂ । ਪ੍ਰੈਸ ਨੂੰ ਇਹ ਜਾਣਕਾਰੀ ਬੀਬਾ ਕੁਲਵੰਤ ਅਤੇ ਗਮਨੂੰ ਬਾਂਸਲ ਨੇ ਦਿਤੀ।
ਰਾਮ ਪ੍ਰਕਾਸ਼ ਟੋਨੀ
7696397240