23 ਸਤੰਬਰ(ਚੰਡੀਗੜ੍ਹ)
ਪੰਜਾਬ ਕੈਬਨਿਟ ਵਿੱਚ ਅੱਜ ਸ਼ਾਮੀ ਹੋਣ ਜਾ ਰਹੇ ਵੱਡੇ ਫੇਰਬਦਲ ਤੋ ਪਹਿਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਓ ਐਸ ਡੀ ਓਂਕਾਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ।ਓਂਕਾਰ ਸਿੰਘ ਨੂੰ ਹਟਾਉਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ।ਪਰ ਇਹ ਖ਼ਬਰ ਚਰਚਾ ਵਿੱਚ ਹੈ।ਕਿ ਆਉਣ ਵਾਲੇ ਢਾਈ ਸਾਲਾਂ ਦੌਰਾਨ ਮੁੱਖ ਮੰਤਰੀ ਆਪਣਾ ਅਕਸ ਸੁਧਾਰ ਪ੍ਰੋਗਰਾਮ ਲਾਗੂ ਕਰ ਰਹੇ ਹਨ।ਤਾਂ ਜੌ ਉਹਨਾਂ ਦੀ ਸਰਕਾਰ ਆਉਣ ਵਾਲੀਆਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੀ ਆਲੋਚਨਾ ਤੋਂ ਬਚ ਸਕੇ।ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਕੈਬਨਿਟ ਵਿੱਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ।ਪੰਜਾਬ ਦੇ ਵੱਡੇ ਕੈਬਨਟ ਮੰਤਰੀਆਂ ਜਿਨਾਂ ਵਿੱਚ ਅਨਮੋਲ ਗਗਨ ਮਾਨ,ਚੇਤਨ ਸਿੰਘ ਜੋੜੇ ਮਾਜਰਾ,ਬਲਕਾਰ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ ਨੂੰ ਹਟਾ ਦਿੱਤਾ ਗਿਆ।ਉਹਨਾਂ ਦੀ ਜਗ੍ਹਾ ਤੇ ਤਰਨਪ੍ਰੀਤ ਸਿੰਘ ਸੋਂਦ,ਮਹਿੰਦਰ ਭਗਤ,ਹਰਦੇਵ ਸਿੰਘ ਮੁੰਡਿਆਂ,ਬਰਿੰਦਰ ਕੁਮਾਰ ਗੋਇਲ ਅਤੇ ਡਾਕਟਰ ਰਵੀਜੋਤ ਨੂੰ ਲਗਾਇਆ ਜਾਵੇਗਾ।ਅੱਜ ਸ਼ਾਮ ਨੂੰ ਰਾਜ ਭਵਨ ਵਿੱਚ ਨਵੇਂ ਮੰਤਰੀਆਂ ਦਾ ਸੋਹ ਚੁੱਕ ਸਮਾਗਮ ਹੋਵੇਗਾ।
ਹਰਮਨ ਮੀਆਂਪੁਰੀ