ਡੇਹਲੋਂ 16 ਸਤੰਬਰ (ਰਣਬੀਰ ਸਿੰਘ ਮਹਿਮੀ) ਦੁਸਿਹਰਾ ਕਮੇਟੀ ਅਤੇ ਗਰਾਮ ਪੰਚਾਇਤ ਮਨਸੂਰਾਂ ਵਲੋਂ ਇਸ ਸਾਲ ਵੀ ਲੋੜਵੰਦ ਲੜਕੀਆਂ ਦੇ ਵਿਆਹ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਪ੍ਰਬੰਧਕਾਂ ਦੀ ਮੀਟਿੰਗ ਸਰਪੰਚ ਓਮ ਪ੍ਰਕਾਸ਼ ਦੀ ਸਰਪ੍ਰਸਤੀ ਹੇਠ ਹੋਈ।ਇਸ ਵਿਸ਼ੇਸ਼ ਸਮਾਗਮ ਸਬੰਧੀ ਗੱਲ ਕਰਦਿਆਂ ਪੰਡਿਤ ਮੰਗਤ ਰਾਏ ਅਤੇ ਓਮ ਪ੍ਰਕਾਸ਼ ਮਨਸੂਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਗਰ ਨਿਵਾਸੀ ਅਤੇ ਇਲਾਕੇ ਦੇ ਸਹਿਯੋਗ ਨਾਲ 11 ਅਕਤੂਬਰ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ, ਉਪਰੰਤ ਗਾਇਕਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਸਮਾਗਮ ਦੇ ਦੂਜੇ ਦਿਨ 12 ਅਕਤੂਬਰ ਨੂੰ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਝਾਕੀਆਂ ਵਿਸ਼ੇਸ਼ ਅਕਾਰਸ਼ਣ ਹੋਣਗੀਆਂ, ਉਪਰੰਤ ਨਾਮਵਰ ਗਾਇਕ ਜੋੜੀਆਂ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਕਰਨਗੀਆਂ।ਇਸ ਮੀਟਿੰਗ ਚ ਦੁਸਿਹਰਾ ਕਮੇਟੀ ਅਤੇ ਗਰਾਮ ਪੰਚਾਇਤ ਦੇ ਆਗੂਆਂ ਤੋਂ ਇਲਾਵਾ ਨਗਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।