ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,, ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ(ਰਜਿ)ਵੱਲੋਂ 17 ਵਾਂ ਸਲਾਨਾ ਛਿੰਝ ਤੇ ਸੱਭਿਆਚਾਰਕ ਮੇਲਾ ਸਮੂੰਹ ਛਿੰਝ ਮੇਲਾ ਪ੍ਰਬੰਧਕ ਕਮੇਟੀ,ਐਨਆਰਆਈ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਧਾਰਮਿਕ ਅਸਥਾਨ ਤੇ 24ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਵਿਸ਼ਾਲ ਸੱਭਿਆਚਾਰਕ ਮੇਲਾ ਹੋਵੇਗਾ ਜਿਸ ਵਿੱਚ ਪ੍ਰਸਿੱਧ ਗਾਇਕ ਜੋੜੀ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ,ਸਰਫੂ ਸਦੀਕ ਤੇ ਬੀਬਾ ਰਣਵੀਰ ਕੌਰ,ਰੂਪ ਲਾਲ ਧੀਰ,,ਗਾਇਕ ਰਾਜ ਦਦਰਾਲ ਤੇ ਹੋਰ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਉਪਰੰਤ ਧਾਰਮਿਕ ਰਸਮਾਂ ਬਾਦ ਢੋਲ ਢਮੱਕਿਆਂ ਨਾਲ ਛਿੰਝ ਮੇਲੇ ਦੀ ਸ਼ੁਰੂਆਤ ਹੋਈ ਅਨੇਕਾਂ ਕੁਸ਼ਤੀਆਂ ਹੋਈਆਂ ਤੇ ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਦਿਤੀ ਉਪਰੰਤ ਪ੍ਰਬੰਧਕਾਂ ਵਲੋੰ ਪਟਕੇ ਦੀ ਇਕ ਨੰਬਰ ਦੀ ਕੁਸ਼ਤੀ ਮੋਨੂੰ ਦਈਆ ਤੇ ਜੱਸਾ ਪੱਟੀ ਵਿਚਕਾਰ ਹੋਈ ਜਿਸ ਵਿੱਚ ਜੱਸਾ ਪੱਟੀ ਨੇ ਪਟਕੇ ਕੁਸ਼ਤੀ ਵਿਚ ਫੋਰਡ ਟਰੈਕਟਰ ਜਿਤਿਆ ਤੇ ਦੋ ਨੰਬਰਞਦੀ ਕੁਸ਼ਤੀ ਰਜਤ ਦਿਲੀ ਤੇ ਪ੍ਰਵੀਨ ਕੋਹਾਲੀ ਨਾਲ ਹੋਈ ਪ੍ਰਵੀਨ ਕੁਹਾਲੀ ਜੇਤੂ ਰਿਹਾ ਉਸ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ, ਤੀਜੇ ਨੰਬਰ ਦੀ ਕੁਸ਼ਤੀ ਕੀਰਤੀ ਬਾਹੜੋਵਾਲ ਨੂੰ ਹਰਾ ਕੇ ਭੋਲਾ ਕਾਸਣੀ ਨੇ ਬੁਲਟ ਮੋਟਰਸਾਈਕਲ ਜਿਤਿਆ ,ਚਾਰ ਨੰਬਰ ਤੇ ਜੋੰਟੀ ਦਿੱਲੀ ਨੂੰ ਹਰਾ ਕੇ ਸ਼ਾਨਦਾਰ ਕੁਹਾਲੀ ਨੇ ਸੋਨੇ ਦਾ ਕੜਾ ਜਿਤਿਆ ,ਪੰਜ ਨੰਬਰ ਤੇ ਪ੍ਰਸ਼ਾਂਤ ਮਾਲੋਮਜਾਰਾ ਤੇ ਜੱਸਾ ਬਾਹੜੋਵਾਲ ਬਰਾਬਰ ਰਹੇ ਪ੍ਰਬੰਧਕਾਂ ਵਲੋ ਛਿੰਜ ਮੇਲੇ ਚ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਰੂਪ ਲਾਲ ਧੀਰ ਤੇ ਨੰਬਰਦਾਰ ਰਾਜ ਕੁਮਾਰ ਦਦਰਾਲ ਨੇ ਸਮੂੰਹ ਦਰਸ਼ਕਾਂ,ਪਹਿਲਵਾਨਾਂ ਤੇ ਦਾਨੀ ਸੰਗਤ ਦਾ ਵਿਸ਼ੇਸ ਸਨਮਾਨ ਤੇ ਤਹਿ ਦਿਲੋਂ. ਧੰਨਵਾਦ ਕੀਤਾ ਗਿਆ ਇਸ ਮੌਕੇ ਬਲਕਾਰ ਸਿੰਘ ਅਣਦੇਹ,ਗੀਤਕਾਰ ਬਹਾਦਰ ਸਿੰਘ ਗਰਚਾ ਜਰਮਨੀ, ਪੰਚ ਲਖਵਿੰਦਰ ਸਿੰਘ, ਪੰਚ ਬਲਵੀਰ ਸਿੰਘ ਦਦਰਾਲ , ਸੁਖਵੀਰ ਸਿੰਘ ਥਿਆੜਾ, ਡਾ ਜੋਗਾ ਸਿੰਘ ਧੀਰ,ਸੁੱਚਾ ਰਾਮ ਧੀਰ, ਹਰਜਿੰਦਰ ਸਿੰਘ, ਗੋਬਿੰਦ ਸਿੰਘ ਧੀਰ,ਸੋਹਣ ਸਿੰਘ ਪੁਰੇਵਾਲ , ਸੁਖਜੀਵਨ ਸਿੰਘ ਬਾਠ, ਭੁਪਿੰਦਰ ਸਿੰਘ ਗਿੱਲ ,ਮੇਜਰ ਪੇਂਟਰ ,ਸੰਦੀਪ ਧੀਰ ,ਮੋਹਣ ਸਿੰਘ ਦੋਸਾਂਝ ,ਹਰਜਿੰਦਰ ਸਿੰਘ ਬਾਠ,ਇਕਬਾਲ ਸਿੰਘ ਚਾਹਲ,ਮੱਖਣ ਸਿੰਘ ਬਾਠ ,ਮਾ ਸਤਨਾਮ ਧੀਰ ,ਜਗਤਾਰ ਦਦਰਾਲ ,ਜੋਗਾ ਸਿੰਘ ਗਰਚਾ ,ਜਗੀਰੀ ਰਾਮ ਦਦਰਾਲ, ਅਮਨਦੀਪ ਧੀਰ, ਗੁਰਬਿੰਦਰ ਸਿੰਘ, ਮੇਜਰ ਸਿੰਘ ਥਿਆੜਾ ਹਾਜ਼ਰ ਸਨ