ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ ( ਦਮਨ ਅਰੋੜਾ ) ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ਤੇ ਪੁਲਿਸ ਵਿਭਾਗ ਵੱਲੋਂ ਸਬ ਇੰਸਪੈਕਟਰ ਗੁਰਮੁਖ ਸਿੰਘ ਨੂੰ ਉਹਨਾਂ ਵੱਲੋਂ ਨਿਭਾਈਆਂ ਗਈਆਂ ਮਿਹਨਤ ਤੇ ਲਗਨ ਨਾਲ ਸ਼ਾਨਦਾਰ ਸੇਵਾਵਾਂ ਬਦਲੇ ਡੀ.ਜੀ.ਪੀ ਡਿਸਕ ਨਾਲ ਨਵਾਜਿਆ ਗਿਆ ਹੈ। ਜਿਲਾ ਪੁਲਿਸ ਕਪਤਾਨ ਰੂਪ ਨਗਰ ਗੁਰਨੀਤ ਸਿੰਘ ਖੁਰਾਣਾ ਤੇ ਐਸਪੀ ਹੈਡ ਕੁਆਰਟਰ ਰਾਜਪਾਲ ਸਿੰਘ ਹੁੰਦਲ ਵੱਲੋਂ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਦੀ ਹਾਜ਼ਰੀ ਵਿੱਚ ਸਬ ਇੰਸਪੈਕਟਰ ਗੁਰਮੁਖ ਸਿੰਘ ਨੂੰ ਡੀ.ਜੀ.ਪੀ ਡਿਸਕ ਲਗਾਈ ਗਈ। ਡਿਸਕ ਮਿਲਣ ਤੇ ਸਬ ਇੰਸਪੈਕਟਰ ਗੁਰਮੁਖ ਸਿੰਘ ਵੱਲੋਂ ਡੀ.ਜੀ.ਪੀ ਪੰਜਾਬ, ਜ਼ਿਲਾ ਪੁਲਿਸ ਕਪਤਾਨ ਤੇ ਹੋਰ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸਮੁੱਚੇ ਪੂਰੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਇੱਥੇ ਜ਼ਿਕਰ ਯੋਗ ਹੈ ਕਿ ਸਬ ਇੰਸਪੈਕਟਰ ਗੁਰਮੁੱਖ ਸਿੰਘ ਪੁਲਿਸ ਚੌਂਕੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਇੰਚਾਰਜ ਕਈ ਵਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਅੱਜ ਕੱਲ ਫਿਲੋਰ ਵਿਖੇ ਉਨ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਅੱਜ ਡੀਜੀਪੀ ਡਿਸਕ ਮਿਲਣ ਤੇ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਅਕਾਲੀ ਆਗੂ ਜਰਨੈਲ ਸਿੰਘ ਗੁੰਬਰ, ਸਤਿਗੁਰ ਓਟ ਆਸਰਾ ਕਲੱਬ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ,ਉੱਘੇ ਸਰਜਨ ਤੇ ਸਮਾਜ ਸੇਵੀ ਡਾਕਟਰ ਪੀ.ਜੇ.ਐਸ ਕੰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਮਨਜਿੰਦਰ ਸਿੰਘ ਬਰਾੜ,ਇੰਦਰਜੀਤ ਸਿੰਘ ਬੇਦੀ,ਗੁਰਚਰਨ ਸਿੰਘ ਘੱਟੀਵਾਲ,ਰੋਟਰੀ ਕਲੱਬ ਦੇ ਪ੍ਰਧਾਨ ਡਾਕਟਰ ਗੁਰਪਾਲ ਢਿੱਲੋਂ, ਦਮਨ ਅਰੋੜਾ, ਸੋਨੂ ਅਰੋੜਾ ਗੁਰਕੀਰਤ ਸਿੰਘ ਬਾਵਾ ਆਦਿ ਨੇ ਸਬ ਇੰਸਪੈਕਟਰ ਗੁਰਮੁਖ ਸਿੰਘ ਨੂੰ ਵਧਾਈਆਂ ਦਿੱਤੀਆਂ