ਹੁਸ਼ਿਆਰਪੁਰ,22 ਸਤੰਬਰ (ਅਮਰਜੀਤ ਸਿੰਘ ਰਾਜਾ) ਸਮੂਹ ਨਗਰ ਨਿਵਾਸੀ ,ਐਨ.ਆਰ.ਅਈ ਵੀਰ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗਿਆਨ ਸਿੰਘ ਕਰੜਾ ਦੀ ਅਗਵਾਈ ਵਿਚ ਕਰੜਾ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਬਿੰਜੋਂ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੌਕੇ ਜਿੱਥੇ ਚਿਰਾਗ ਤੇ ਝੰਡੇ ਦੀ ਰਸਮ ਕੀਤੀ ਗਈ ਉੱਥੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏl ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿਚ ਰਾਗੀ ਢਾਡੀ ਜਥੇ ਤੇ ਵੱਖ-ਵੱਖ ਗਾਇਕ ਕਲਾਕਾਰਾਂ ਨੇ ਧਾਰਮਿਕ ਤੇ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।ਸਟੇਜ ਸੰਚਾਲਨ ਦੀ ਭੂਮਿਕਾ ਜੱਸੀ ਮੁੱਗੋਵਾਲ ਨੇ ਬਖੂਬੀ ਨਿਭਾਈ।ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏl ਇਸ ਮੌਕੇ ਚਿਰੰਜੀ ਲਾਲ ,ਜਸਵੀਰ ਸਿੰਘ ,ਰਾਜ ਕੁਮਾਰ ,ਮੁਕੱਦਰ ਕਰੜਾ,ਗਿਆਨ ਠੀਂਡਾ,ਗਿਆਨ ਸਿੰਘ ਅੱਪਰਾ, ਮਹਿੰਦਰ ਪਾਲ,ਪਰਮਪਾਲ ,ਹਰਦਿਆਲ ਸਿੰਘ ,ਉਂਕਾਰ ਸਿੰਘ, ਰਾਮਜੀਤ ਸਿੰਘ ਸਾਬਕਾ ਜੇ.ਈ.,ਲਛਮਣ ਸਿੰਘ ,ਪ੍ਰਿੰਸ ਕੁਮਾਰ,ਪੂਰਨ ਲਾਲ ,ਦੇਵ ਠੀਂਡਾ ਆਦਿ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।