ਨਾਭਾ 22 ਸਤੰਬਰ ( ਗੌਰਵ ਢੀਂਗੀ ) ਮਹਾਂ ਦਾਨ ਦਾ ਪੰਜ ਸੋ ਵਾਂ ਦਿਨ ਬਰੈਂਪਟਨ ਵਿਖੇ ਅੰਗ ਦਾਨੀਆ ਦੀ ਹਾਜ਼ਰੀ ਵਿੱਚ ਮਨਾਇਆ ਗਿਆ ਜਗਜੀਤ ਸਿੰਘ ਭੰਗੂ ਨੇ ਇਸ ਮੌਕੇ ਇਸ ਮੁਹਿੰਮ ਪ੍ਰਤੀ ਅਰਪਤ ਹੁੰਦਿਆਂ ਕਿਹਾ ਕੇ ਹਰ ਅਨਸਾਨੀ ਸਰੀਰ ਨੇ ਮਰਨ ਤੋ ਬਾਅਦ ਮਿੱਟੀ ਹੋ ਜਾਣਾ ਹੈ ਕਿਉ ਨਾ ਅਸੀ ਆਪਣੇ ਅੰਗ ਦਾਨ ਕਰਕੇ ਆਪਣੇ ਮਰਨ ਤੋ ਬਾਅਦ ਵੀ ਕਈ ਸਾਲਾ ਤੱਕ ਜਿਉਂਦੇ ਰਹਿ ਸਕਦੇ ਹਾਂ ਜਿਸਦੀ ਕੇ ਵੈਸੇ ਤਾਂ ਪੂਰੇ ਸੰਸਾਰ ਵਿੱਚ ਹੀ ਬਹੁਤ ਵੱਡੀ ਜਰੂਰਤ ਹੈ ਪਰ ਸਾਨੂੰ ਕੈਨੇਡਾ ਰਹਿੰਦਿਆਂ ਇਸ ਮੁਸ਼ਕਲ ਭਰੀ ਲੋੜ ਨੂੰ ਪੂਰਾ ਕਰਨ ਲਈ ਇਹੋ ਜਹੇ ਫ਼ੈਸਲਿਆ ਦੀ ਸਖ਼ਤ ਲੋੜ ਹੈ ਜਗਜੀਤ ਸਿੰਘ ਭੰਗੂ ਅਤੇ ਉਹਨਾਂ ਦੀ ਪਤਨੀ ਨੇ ਇਸ ਮੁਹਿਮ ਪ੍ਰਤੀ ਉਤਸ਼ਾਹ ਨਾਲ ਦੱਸਦਿਆਂ ਕਿਹਾ ਕੇ ਜਦੋ ਅੱਜ ਤੋਂ 500 ਦਿਨ ਪਹਿਲਾ ਇਸ ਮੁਹਿੰਮ ਨੂੰ ਲੈਕੇ ਚੱਲੇ ਸੀ ਤਾਂ ਕੁੱਜ ਔਂਕੜਾ ਦਾ ਸਾਹਮਾ ਵੀ ਕਰਨਾ ਪਿਆ ਪਰ ਜਿਓਂ ਜਿਓਂ ਉਹ ਜਿੱਥੇ ਕਿਤੇ ਵੀ ਜਾਂਦੇ ਰਹੇ ਤਾਂ ਲੋਕਾ ਦੇ ਹਾਂ ਪੱਖੀ ਅਤੇ ਪਿਆਰ ਭਰੇ ਵਰਤਾਰੇ ਨੇ ਓਹਨਾ ਨੂੰ ਅੱਗੇ ਤੁਰਨ ਲਈ ਪ੍ਰੇਰਿਤ ਕੀਤਾ ਇਸ ਜੋੜੇ ਨੇ ਦਸਿਆ ਕੇ ਅਸੀ ਪਿੱਸ਼ਲੇ ਦਿਨਾਂ ਵਿਚ ਕੈਨੇਡਾ ਦੇ ਕਈ ਇਲਾਕਿਆ ਦੀ ਯਾਤਰਾ ਕੀਤੀ ਜਿਥੋ ਕੇ ਲੋਕਾ ਵਲੋ ਵੱਡਾ ਭਰਮਾ ਹੁੰਗਾਰਾ ਅੰਗ ਦਾਨ ਦੀ ਮੁਹਿੰਮ ਲਈ ਮਿਲਦਾ ਰਿਹਾ ਓਹਨਾ ਦਸਿਆ ਕੇ ਇਸ ਮੁਹਿੰਮ ਦੁਰਾਨ ਜਿੱਥੇ ਓਹਨਾ ਵਲੋ ਵੱਖ ਵੱਖ ਏਰੀਏ ਵਿੱਚ ਗੋ ਸਟੇਸ਼ਨਜ਼, ਬੱਸ ਸਟੈਂਡ, ਧਾਰਮਿਕ ਸਥਾਨ ਮੁੱਖ ਗਰੋਸਰੀ ਲਸਥਾਨ ਅਤੇ ਪਬਲਿਕ ਇਕੱਠ ਵਾਲੀ ਥਾਵਾਂ ਤੇ ਬੈਨਰ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਉਥੇ ਹੀ ਤਕਰੀਬਨ ਲ30000 ਕਾਰ ਸਟਿੱਕਰ ਵੀ ਵੰਡੇ ਗਏ ਓਹਨਾ ਅੰਤ ਵਿੱਚ ਇਸ ਮੌਕੇ ਸਭਨਾ ਦਾ ਧੰਨਵਾਦ ਕਿੱਤਾ ਤੇ ਕਿਹਾ ਆਓ ਆਪਣੇ ਕੈਨੇਡਾ ਲਈ ਹੀ ਜਿਉਂਦੇ ਰਹੀਏ ਅਤੇ ਕੈਨੇਡਾ ਲਈ ਹੀ ਸਰੀਰ ਦਾਨ ਕਰਕੇ ਇਹਦੇ ਹੋ ਜਾਈਏ ਇੱਸ ਮੌਕੇ ਹੋਰਨਾਂ ਤੋ ਇਲਾਵਾ ਰੋਬਿਨ ਸਮਰਾ,ਹਰਦੀਪ ਸਿੰਘ,ਹਰਮਨ ਢਿੱਲੋਂ,ਪ੍ਰਿੰਸ ਪਨੈਚ,ਮਨਦੀਪ ਸਿੰਘ,ਹਰੀਸ਼ ਪਾਲ, ਹਰਵੀਰ ਸਿੰਘ, ਅਭੀ ਚਾਵਲਾ ਵੀ ਮਜੂਦ ਸਨ ।