ਲੁਧਿਆਣਾ ( ਗੁਰਦੀਪ ਸਿੰਘ)
ਜੇ ਸੀ ਆਈ ਲੁਧਿਆਣਾ ਕਵੀਨਜ਼ ਦੁਆਰਾ ਜੇ ਸੀ ਆਈ ਡਾਇਮੰਡ ਹਫਤਾ ਮਨਾਇਆ ਗਿਆ। ਇਸ ਹਫਤੇ ਦੌਰਾਨ 48 ਬੂਟੇ/ਦਰਖਤ ਲਗਾਏ ਗਏ। 60 ਤੋਂ ਜਿਆਦਾ ਵਿਦਿਆਰਥੀਆਂ ਲਈ ਮੁਫ਼ਤ ਸਿਲਾਈ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ 100 ਵਿਦਿਆਰਥੀਆਂ ਲਈ ਪਾਣੀ ਬਚਾਓ ਮੁਹਿਮ , ਟ੍ਰੇਨਿੰਗ ਅਤੇ ਨੈੱਟਵਰਕ ਮੀਟਿੰਗਾਂ , ਖੂਨਦਾਨ ਕੈਂਪ ਅਤੇ ਸਿਹਤ ਜਾਂਚ ਕੈਂਪ ਸਮੇਤ ਹੋਰ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ। 60 ਤੋਂ ਵਧੀਕ ਵਿਦਿਆਰਥੀ ਨਾਲ ਮਿਲ ਕੇ ਮਨੁੱਖਤਾ ਦੀ ਭਲਾਈ ਲਈ ਚੰਗੇ ਕੰਮ ਜਾਰੀ ਰੱਖਣ ਦਾ ਪ੍ਰਣ ਲਿਆ।
ਇਸ ਵਿੱਚ ਸਕੱਤਰ ਪਾਇਲ ਗਰੋਵਰ ਨੇ ਪ੍ਰਧਾਨ ਜਸ ਕੌਰ, ਮੈਂਟਰ ਡਾ: ਰਾਜੀਵ, ਸਾਬਕਾ ਪ੍ਰਧਾਨ 2022 ,ਡਾ: ਈਸ਼ਾ ਅਤੇ ਸਾਬਕਾ ਪ੍ਰਧਾਨ 2023 ਪੂਜਾ ਬਾਂਸਲ, ਪ੍ਰੋਜੈਕਟ ਡਾਇਰੈਕਟਰ ਸਨੇਹ ਲਤਾ, ਬਨਪ੍ਰੀਤ ਕੌਰ, ਮਨਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ।