ਹੱਥ ਜੋੜ ਕਰਾਂ ਬੇਨਤੀ ਦੋਨਾਂ ਸਰਕਾਰਾਂ ਨੂੰ ਬਾਡਰ ਖੋਲ ਦਿਓ ਜੀ ਲਾਹੌਰ ਦੇਖਣਾ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਮੱਥਾ ਟੇਕਣਾ।
ਜੀਹਦੇ ਰਾਜ ਵਿੱਚ ਸਾਰੇ ਰਾਜੀ ਖੁਸ਼ੀ ਰਹਿੰਦੇ ਸੀ ਉਹਦਾ ਦੇਖਣਾ ਘਰ ਜੀ।
ਸ਼ਾਮ ਨੂੰ ਮੁੜ ਆਉਣਾ ਜਾਣਾ ਸੁਬਹਾ ਗੱਡੀ ਸਟਾਰਟ ਕਰ ਜੀ।
ਲਾਹੌਰ ਦੀਆਂ ਗਲੀਆਂ ਚ ਕਰਾਂ ਚਹਿਲ ਕਦਮੀ ਜੇ ਤੁਸੀ ਹੋ ਜੋ ਰਾਜੀ।
ਲਾਹੌਰ ਦੇਖਣ ਦਾ ਸੁਪਨਾ ਕਰ ਦਿਓ ਪੂਰਾ ਸਮਝ ਲਓ ਜੰਨਤ ਅਸੀ ਪਾਲੀ।
ਉਹ ਵੀ ਆਉਣ ਆਪਾਂ ਵੀ ਜਾਈਏ ਕਰੀਏ ਦਰਸ਼ਨ ਉਧਰਲੇ ਪੰਜਾਬ ਦੇ।
ਕੋਸ਼ਿਸ਼ ਤਾਂ ਕਰੋ ਖੋਲਣ ਦੀ ਬਾਡਰ ਸਾਰਾ ਕੁਝ ਆ ਜੂ ਵਿੱਚ ਹਿਸਾਬ ਦੇ।
ਸੋਨੂੰ ਕਹਿੰਦਾ ਕਰ ਦਿਓ ਮੰਗ ਪੂਰੀ ਬਹੁਤ ਚਿਰ ਦਾ ਹੈ ਮਸਲਾ ਇਹ ਅੜਿਆ।
ਪੱਤੋ ਖੁਸ਼ ਹੋ ਜੂ ਤੁਹਾਡੀ ਕਿਰਪਾ ਨਾਲ ਜਦੋਂ ਕਦਮ ਨਨਕਾਣਾ ਸਾਹਿਬ ਦੀ ਧਰਤੀ ਤੇ ਧਰਿਆ
ਸੋਨੂੰ ਪੱਤੋ ਵਾਲਾ
81468,33788