ਸਕੂਲੀ ਬੱਚਿਆਂ ਨਾਲ ਭਰੀਆਂ ਆਟੋ ਰਿਕਸ਼ਾ ਪਲਟੀਆ
ਸਕੂਲੀ ਬੱਚਿਆਂ ਦੇ ਲੱਗੀਆਂ ਮਾਮੂਲੀ ਸੱਟਾਂ
ਕਾਠਗੜ੍ਹ 23 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਆਸਰੋਂ ਸਤਲੁਜ ਦਰਿਆ ਦੇ ਪੁਲ ਤੇ ਇਕ ਸਕੂਲੀ ਬੱਚਿਆਂ ਨਾਲ ਆਟੋ ਰਿਕਸ਼ਾ ਪਲਟ ਗਿਆ। ਜੋ ਕਿ ਸਕੂਲੀ ਬੱਚਿਆਂ ਨਾਲ ਭਰੀਆਂ ਸੀ।ਇਸ ਹਾਦਸੇ ਦੀ ਜਾਣਕਾਰੀ ਰਾਹਗੀਰਾਂ ਵੱਲੋਂ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਦਿੱਤੀ ਅਤੇ ਉਹ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਇਕ ਆਟੋ ਰਿਕਸ਼ਾ ਜਿਸ ਦਾ ਨੰਬਰ ਪੀ ਬੀ 07 ਸੀ ਈ 2506 ਜਿਸ ਅੰਕਿਤ ਕੁਮਾਰ ਪੁੱਤਰ ਲਲਨ ਵਾਸੀ ਪ੍ਰੇਮ ਨਗਰ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (ਆਸਰੋਂ ) ਚਲਾ ਰਿਹਾ ਸੀ ਇਹ ਆਟੋ ਰਿਕਸ਼ਾ ਪ੍ਰੇਮ ਨਗਰ ਤੋਂ ਸਕੂਲੀ ਬੱਚਿਆਂ ਨੂੰ ਰੋਪੜ੍ਹ ਲੈ ਕੇ ਜਾ ਰਿਹਾ ਸੀ। ਜਦੋਂ ਇਹ ਆਟੋ ਰਿਕਸ਼ਾ ਬਲਾਚੌਰ ਸਾਇਡ ਤੋਂ ਸਤਲੁਜ ਦਰਿਆ ਦੇ ਪੁਲ ਤੇ ਚੜਿਆ ਤਾਂ ਅਚਾਨਕ ਸਕੂਲੀ ਬੱਚੇ ਦੀ ਪਾਣੀ ਦੀ ਬੋਤਲ ਆਟੋ ਦੇ ਸਟੇਰਿੰਗ ਵਿਚ ਫਸ ਗਈ ਅਤੇ ਜਿਸ ਨਤੀਜੇ ਵੱਜੋਂ ਇਹ ਬੱਚਿਆਂ ਨਾਲ ਭਰੀਆਂ ਆਟੋ ਪਲਟ ਗਿਆ ਇਹ ਆਟੋ ਪਲਟਣ ਨਾਲ ਸਕੂਲੀ ਬੱਚਿਆਂ ਦੇ ਮਾਮੂਲੀ ਸੱਟਾਂ ਵੱਜੀਆਂ ਜਿਹਨਾਂ ਨੂੰ ਐਸ ਐਸ ਐਫ ਟੀਮ ਵੱਲੋਂ ਫਸਟਏਡ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਰੋਪੜ੍ਹ ਵਿਖੇਜ ਦਾਖਲ ਕਰਵਾਇਆ ਗਿਆ। ਪਰ ਬੱਚਿਆਂ ਦੇ ਮਾਮੂਲੀ ਸੱਟਾਂ ਹੋਣ ਕਰਕੇ ਇਹ ਬੱਚਿਆਂ ਨੂੰ ਫਸਟਏਡ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਐਸ ਐਸ ਐਫ ਦੀ ਟੀਮ ਵੱਲੋਂ ਰਾਹਗੀਰਾਂ ਦੀ ਮਦਦ ਨਾਲ ਆਟੋ ਸਿੱਧਾ ਕਰਵਾਇਆ ਅਤੇ ਆਵਜਾਈ ਨੂੰ ਸੂਚਾਰੂ ਢੰਗ ਨਾਲ ਚਲਵਾਇਆ।