ਮਨਵੀਰ ਸਿੰਘ ਪਰਮਾਰ (ਹੁਸ਼ਿਆਰਪੁਰ )ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਵਿਖੇ ਚੱਲ ਰਹੇ ਸੀ.ਬੀ.ਐਸ.ਈ.ਕਲਸਟਰ ਅਠਾਰਾਂ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ ਲੜਕਿਆਂ ਦੇ ਵੱਖ-ਵੱਖ ਵਰਗਾਂ ਵਿੱਚ ਕੁੱਲ 27 ਮੈਚ ਹੋਏ । ਜਿਸ ਵਿੱਚ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਹਲਕਾ ਆਦਮਪੁਰ ਤੋਂ ਕਾਂਗਰਸ ਵਿਧਾਇਕ ਸ. ਸੁਖਵਿੰਦਰ ਸਿੰਘ ਕੋਟਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਸੰਤ ਬਾਬਾ ਜਨਕ ਸਿੰਘ ਜੀ ਡੇਰਾ ਸੰਤਪੁਰਾ ਜੱਬੜ ਸੰਤ ਬਾਬਾ ਮਨਮੋਹਨ ਸਿੰਘ ਜੀ ਚੇਅਰ ਪਰਸਨ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ । ਇਸ ਮੌਕੇ ਸੈਕਟਰੀ ਸਰਦਾਰ ਹਰਦਮਨ ਸਿੰਘ ਮਿਨਹਾਸ, ਕੈਪਟਨ ਸੁਖਦੇਵ ਸਿੰਘ, ਸ੍ਰੀ ਹਰਦੀਪ ਕੁਮਾਰ ਸ਼ਰਮਾ,ਸਰਦਾਰ ਮਨਪ੍ਰੀਤ ਸਿੰਘ ਘੁੜਿਆਲ, ਪ੍ਰਿੰਸੀਪਲ ਸਰਦਾਰ ਰਣਜੀਤ ਸਿੰਘ, ਵਾਇਸ ਪ੍ਰਿੰਸੀਪਲ ਸਰਦਾਰ ਬਲਜੀਤ ਸਿੰਘ ਅਤੇ ਸਮੂਹ ਸਟਾਫ ਸ਼ਾਮਿਲ ਸਨ।