ਕਵੀਰਾਜ ਡਾ.ਰਵਿੰਦਰ ਨਾਥ ਟੈਗੋਰ ਦੇ ਜਨਮ ਦਿਨ ‘ਤੇ ਵਿਸ਼ੇਸ

Bol Pardesa De
0


(7 ਮਈ 1861-7 ਅਗਸਤ 1941 )
ਡਾ.ਰਵਿੰਦਰ ਨਾਥ ਟੈਗੋਰ ਇੱਕ ਪ੍ਰਭਾਵਸ਼ਾਲੀ ਵਿਅਕਤੀ ਸਨ। ਰਵਿੰਦਰ ਨਾਥ ਟੈਗੋਰ ਇੱਕ ਮਹਾਨ ਦੇਸ਼ ਭਗਤ ਸਨ।ਉਨ੍ਹਾਂ ਨੂੰ ਮਾਤ -ਭੂਮੀ ਨਾਲ ਬਹੁਤ ਪਿਆਰ ਸੀ। ਉਨ੍ਹਾਂ “ਜਨ ਗਣ ਮਨ “ ਕੌਮੀ ਗੀਤ ਰਵਿੰਦਰ ਨਾਥ ਟੈਗੋਰ ਦੀ ਅਦੁੱਤੀ ਰਚਨਾ ਕੀਤੀ ।ਡਾ.ਰਵਿੰਦਰ ਨਾਥ ਟੈਗੋਰ ਨੂੰ ਭਾਰਤ ਦਾ ਕਵੀਰਾਜ ਕਿਹਾ ਜਾਂਦਾ ਹੈ।ਉਹ ਉੱਘੇ ਨਾਵਲਕਾਰ ਵੀ ਸਨ।ਡਾ.ਰਵਿੰਦਰ ਨਾਥ ਟੈਗੋਰ ਨੂੰ ਭਾਰਤ ਦੇ ਸੱਚੇ ਦੇਸ਼ ਭਗਤ ਹੋਣ ਦਾ ਮਾਣ ਪ੍ਰਾਪਤ ਹੈ । ਡਾ.ਰਵਿੰਦਰ ਨਾਥ ਟੈਗੋਰ ਮਹਾਂ ਰਿਸ਼ੀ ਦਵਿੰਦਰ ਨਾਥ ਠਾਕੁਰ  ਦੇ ਪੁੱਤਰ ਸਨ।ਉਨ੍ਹਾਂ ਦੇ ਮਾਤਾ ਜੀ ਦਾ ਨਾਂ ਸ਼ਾਰਦਾ ਦੇਵੀ ਸੀ।ਉਨ੍ਹਾਂ ਦਾ ਜਨਮ 7 ਮਈ 1861 ਈ. ਨੂੰ ਜੋਗ ਸਾਂਕੋ’ (ਸ਼ਹਿਰ) ਠਾਕਰ ਬਾੜੀ, ਕੋਲਕਾਤਾ ਵਿਖੇ ਹੋਇਆ ।ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ‘ਪ੍ਰਿਥਵੀਰਾਜ ਪਰਾਜਯ ‘ਨਾਮੀ ਨਾਟਕ ਲਿਖਿਆ ਸੀ।ਅੰਮ੍ਰਿਤ ਬਜ਼ਾਰ ਪੱਤ੍ਰਕਾ ਨੇ ਉਹਨਾਂ ਦੀ ਕਵਿਤਾ ਨੂੰ 1875ਈ.ਵਿੱਚ ਛਾਪਿਆ। ਰਵਿੰਦਰ ਨਾਥ ਟੈਗੋਰ ਦਾ ਵਿਆਹ  'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ।ਰਾਵਿੰਦਰ ਨਾਥ ਟੈਗੋਰ 1898 ਈ: ਵਿੱਚ 'ਭਾਰਤੀ' ਮੈਗਜ਼ੀਨ ਦੇ ਸੰਪਾਦਕ ਬਣੇ। 1901 ਈ: ਵਿੱਚ 'ਬੰਗਦਰਸ਼ਨ' ਪੱਤ੍ਰਿਕਾ ਦੀ ਸੰਪਾਦਨਾਂ ਕਵੀ ਟੈਗੋਰ ਨੇ ਕੀਤੀ ।1912 ਈ: ਵਿੱਚ ਉਨ੍ਹਾਂ ਦੀ ਮਹਾਨ ਰਚਨਾ 'ਗੀਤਾਂਜਲੀ' ਛਪੀ ਜਿਸ ਨੂੰ 1913 ਈ: ਵਿੱਚ 'ਨੋਬਲ ਇਨਾਮ' ਪ੍ਰਾਪਤ ਹੋਇਆ। 

ਡਾ.ਰਵਿੰਦਰ ਨਾਥ ਟੈਗੋਰ ਨੇ ਸ਼ਾਮ ਦੇ ਗੀਤ’, ‘ਪ੍ਰਭਾਤ ਦੇ ਗੀਤ’, ‘ਤਸਵੀਰਾਂ ਦਾ ਰਾਗ’, ‘ਨਵਾਂ ਚੰਨ, ‘ਪ੍ਰਾਰਥਨਾ’, ‘ਭੁੱਖੇ ਪੱਥਰ’, ‘ਤਾਰਾ’, ‘ਕਾਬਲੀ ਵਾਲਾ” ਜਿਹੀਆਂ ਪ੍ਰਸਿੱਧ ਰਚਨਾਵਾਂ ਲਿਖ ਕੇ ਸਾਹਿਤ ਜਗਤ ਵਿੱਚ ਹਿੱਸਾ ਪਾਇਆ । ਡਾ.ਰਵਿੰਦਰ ਨਾਥ ਟੈਗੋਰ ਨੇ 35 ਕਾਵਿ-ਸੰਗ੍ਰਹਿ, 50 ਲੇਖ ਸੰਗ੍ਰਹਿ, 40 ਨਾਟਕ, 11 ਕਹਾਣੀ ਸੰਗ੍ਰਹਿ ਲਿਖੇ।ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ ਦਿੱਤੀ ਗਈ।ਡਾ.ਰਵਿੰਦਰ ਨਾਥ ਟੈਗੋਰ ਨੇ ‘ਬੰਗਾਲ ਦੀ ਵੰਡ ‘ਦਾ ਕੱਟੜ ਵਿਰੋਧ ਕੀਤਾ । ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਸੰਸਥਾ ਸਥਾਪਿਤ ਕੀਤੀ ਜਿਸਨੂੰ ਸ਼ਾਂਤੀ ਨਿਕੇਤਨ ਕਿਹਾ ਗਿਆ।

13 ਅਪ੍ਰੈਲ 1919 ਨੂੰ ਜਿਲ੍ਹਿਆਂ ਵਾਲੇ ਬਾਗ ਦਾ ਹੱਤਿਆ ਕਾਂਡ ਹੋਇਆ ਸੀ।ਜਦ ਪੰਜਾਬ ਵਿੱਚ ਹੋਏ ਅੱਤਿਚਾਰਾਂ ਦੀ ਖ਼ਬਰ ਦੂਸਰੇ ਹਿੱਸਿਆਂ ਵਿੱਚ ਪੁੱਜੀ ਤਾਂ ਸਾਰੇ ਭਾਰਤਵਰਸ਼ ਵਿੱਚ ਅਸਾਧਾਰਨ ਜੋਸ਼ ਫੈਲ ਗਿਆ।ਜਿਸ ਵਿੱਚ ਅਨੇਕਾਂ ਹੀ ਮਾਸੂਮ ਲੋਕ ਮਾਰੇ ਗਏ ਸਨ। ਡਾ.ਰਵਿੰਦਰ ਨਾਥ ਟੈਗੋਰ ਨੇ ਸਰਕਾਰ ਦੀ ਨੀਤੀ ਸੰਬੰਧੀ ਰੋਸ ਪ੍ਰਗਟ ਕਰਦਿਆਂ ਹੋਇਆ “ਜਿਲ੍ਹਿਆਂ ਵਾਲਾ ਬਾਗ ਹੱਤਿਆ ਕਾਂਡ ‘ਦੇ ਸਮੇਂ ਆਪਣੀ ਨਾਈਟਹੁੱਡ ‘ਸਰ ‘ ਦੀ ਉਪਾਧੀ (30 ਮਈ 1919 ਈ.)ਦਾ ਤਿਆਗ ਕਰ ਦਿੱਤਾ । ਇਸੇ ਕਰਕੇ ਮਹਾਤਮਾ ਗਾਂਧੀ ਜੀਡਾ.ਰਵਿੰਦਰ ਨਾਥ ਟੈਗੋਰ ਨੂੰ ਆਪਣਾ  ‘ਗੁਰੂਦੇਵ’ ਕਹਿੰਦੇ ਸਨ। ਉਨ੍ਹਾਂ ਨੇ ਵਾਇਸਰਾਏ ਦੇ ਨਾਮ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਉੱਤੇ ਸਰਕਾਰ ਦੇ ਅੱਤਿਆਚਾਰਾਂ ਦੀ ਸਖ਼ਤ ਨਿੰਦਾ ਕੀਤੀ ਸੀ । ਅੰਤ 7 ਅਗਸਤ 1941 ਈ. ਵਿਚ 80 ਸਾਲ ਦੀ ਉਮਰ ਵਿੱਚ ਡਾ.ਰਵਿੰਦਰ ਨਾਥ ਟੈਗੋਰ ਦਾ ਦੇਹਾਂਤ ਹੋ ਗਿਆ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਆਰੀਆ ਭੱਟ ਕਾਲਜ ਬਰਨਾਲਾ।


 

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top