ਬਰਨਾਲਾ, 28 ਮਈ (ਧਰਮਪਾਲ ਸਿੰਘ): ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਤੇ ਪਿੰਡ ਹਰੀਗੜ੍ਹ ਵਿਖੇ ਕਾਰ ਡਵਾਈਡਰ ਨਾਲ ਟਕਰਾਉਣ ਮਗਰੋਂ ਡਰੇਨ ਦੇ ਪੁਲ ਉਪਰ ਬਣੀ ਕੰਧ ਵਿੱਚ ਜਾ ਵੱਜੀ | ਇਸ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ ਤਿੰਨ ਜਣੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ ।
ਜਾਣਕਾਰੀ ਅਨੁਸਾਰ ਰਾਜਿੰਦਰ ਕੁਮਾਰ ਵਾਸੀ ਲਾਧੂਕੇ ਮੰਡੀ ਆਪਣੇ ਸਾਂਢੂ ਜਗਦੀਸ਼ ਚੰਦ ਪੁੱਤਰ ਲਛਮਣ ਦਾਸ ਬੱਲੋਆਣਾ ਦੇ ਨਾਲ ਨਿਰਮਲ ਰਾਣੀ, ਸੰਦੀਪ ਦੇ ਪੁੱਤਰ ਕਰਨ ਮਹਿਰੋਕ ਦਵਾਈ ਲੈਣ ਲਈ ਬਲੈਨੋ ਕਾਰ 'ਚ ਸਵਾਰ ਹੋ ਕੇ ਚੰਡੀਗੜ੍ਹ ਜਾ ਰਹੇ ਸਨ, ਜਦ ਕਾਰ ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਤੇ ਧਨੌਲਾ ਮੰਡੀ ਤੋਂ ਥੋੜੀ ਦੂਰ ਪਿੰਡ ਹਰੀਗੜ੍ਹ ਪਹੁੰਚੀ ਤਾਂ ਡਵੈਡਰ ਵਿੱਚ ਵੱਜ ਕੇ ਅੱਗੇ ਡਰੇਨ ਪੁਲ ਉਪਰ ਬਣੀ ਕੰਧ ਨਾਲ ਟਕਰਾ ਗਈ, ਇਸ ਹਾਦਸੇ 'ਚ ਕਾਰ ਵਿੱਚ ਸਵਾਰ ਜਗਦੀਸ ਚੰਦ ਤੇ ਕਾਰ ਚਾਲਕ ਰਜਿੰਦਰ ਕੁਮਾਰ, ਜਗਦੀਸ਼ ਚੰਦ, ਨਿਰਮਲ ਰਾਣੀ, ਸੰਦੀਪ, ਕਰਨ ਮਹਿਰੋਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਿਨਾਂ ਨੂੰ ਐਸ ਐਸ ਐਫ ਦੀ ਟੀਮ ਦੇ ਮੁਲਾਜ਼ਮਾਂ ਨੇ ਰਾਹਗੀਰਾਂ ਦੇ ਸਹਿਯੋਗ ਦੇ ਨਾਲ ਇਲਾਜ ਲਈ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਜਖਮਾਂ ਦੀ ਤਾਵ ਨਾ ਝੱਲਦੇ ਹੋਏ ਰਾਜਿੰਦਰ ਕੁਮਾਰ (55) ਪੁੱਤਰ ਹਾਕਮ ਚੰਦ ਵਾਸੀ ਲਾਧੂਕੇ ਮੰਡੀ (ਫਾਜ਼ਿਲਕਾ) ਤੇ ਜਗਦੀਸ਼ ਚੰਦ (42 ) ਪੁੱਤਰ ਲਛਮਣ ਦਾਸ ਵਾਸੀ ਬੱਲੋਆਣਾ ਦੀ ਮੌਤ ਹੋ ਗਈ ਅਤੇ ਨਿਰਮਲਾ ਦੇਵੀ , ਸੰਦੀਪ ਤੇ ਕਰਨ ਮਹਿਰੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਉਪਰੰਤ ਕਿਸੇ ਹੋਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ।
ਇਸ ਹਾਦਸੇ ਦੌਰਾਨ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ । ਥਾਣਾ ਧਨੌਲਾ ਦੇ ਐਸਐਚਓ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾ ਤੇ ਕਾਰਵਾਈ ਕਰਦਿਆ ਮ੍ਰਿਤਕਾਂ ਦੀਆਂ ਲਾਸਾਂ ਦਾ ਪੋਸਟਮਾਰਟਮ ਕਰਵਾ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ।