ਪੰਜ ਪਿਆਰਿਆਂ ਦਾ ਮੁੜ ਵੱਡਾ ਫ਼ੈਸਲਾ ਲਿਆ ਗਿਆ ਹੈ। ਸ੍ਰੀ ਪਟਨਾ ਸਾਹਿਬ ਪੇਸ਼ ਹੋਣ ਲਈ ਸੁਖਬੀਰ ਬਾਦਲ ਨੂੰ ਆਖਰੀ ਮੌਕਾ ਦਿੱਤਾ ਹੈ। ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਪੰਜ ਪਿਆਰਿਆਂ ਨੇ ਹੁਕਮ ਜਾਰੀ ਕੀਤਾ ਹੈ। ਸਿੰਘ ਸਾਹਿਬਾਨਾਂ ਵਲੋਂ 10 ਜੂਨ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਹੈ। ਸੁਖਬੀਰ ਸਿੰਘ ਬਾਦਲ 21 ਮਈ ਨੂੰ ਸੁਖਬੀਰ ਬਾਦਲ ਨੂੰ ਵੀ ਪੇਸ਼ ਹੋਣ ਦਾ ਆਦੇਸ਼ ਜਾਰੀ ਹੋਇਆ ਸੀ। ਬਾਦਲ ਨੂੰ 10 ਦਿਨ ਦੇ ਅੰਦਰ ਤਖ਼ਤ ਸ੍ਰੀ ਪਟਨਾ ਸਾਹਿਬ ਪੇਸ਼ ਹੋਣ ਦੇ ਆਦੇਸ਼ ਦਿੱਤੇ । ਸੁਖਬੀਰ ਬਾਦਲ 10 ਜੂਨ ਤੱਕ ਪੇਸ਼ ਹੋਣ ਅਤੇ ਆਪਣਾ ਪੱਖ ਰੱਖਣ । ਸੁਖਬੀਰ ਬਾਦਲ ਨੂੰ ਪਟਨਾ ਸਾਹਿਬ ਤੋਂ ਹੁਕਮਨਾਮੇ ਦੀ ਕਾਪੀ ਵੀ ਭੇਜੀ ਗਈ ਹੈ।