ਭੀਖੀ,20 ਜੁਲਾਈ (ਕਮਲ ਜਿੰਦਲ) - ਸੇਠ ਤਾਰਾ ਚੰਦ ਸਿੰਗਲਾ (ਵਧਾਵੇ ਕੇ) ਦੀ ਦੋਹਤੀ ਡਾ ਮੀਨਾਕਸ਼ੀ ਗੋਇਲ ਵੱਲੋਂ ਆਪਣੇ ਮਾਮਾ ਗੁਰਾਦਿੱਤਾ ਸਿੰਗਲਾ ਦੀ ਯਾਦ ਵਿੱਚ ਅੱਜ ਫਰੀ ਮੈਡੀਕਲ ਕੈਂਪ ਗੁਰਦਿੱਤਾ ਯਾਦਗਾਰੀ ਭਵਨ ਪੁਰਾਣਾ ਬਾਜ਼ਾਰ ਭੀਖੀ ਵਿਖੇ ਔਰਤਾਂ ਦੇ ਰੋਗਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਇਹ ਕੈਂਪ ਬ੍ਰਹਮ ਕੁਮਾਰੀਆ ਆਸ਼ਰਮ ਦੇ ਦੀਦੀ ਰੁਪਿੰਦਰ ਕੌਰ,ਦੀਦੀ ਸਪਨਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਮੀਨਾਕਸ਼ੀ ਗੋਇਲ ਮੋਗਾ ਨੇ 150 ਦੇ ਕਰੀਬ ਔਰਤਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਅਤੇ ਦਵਾਈ ਵੀ ਫਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਮੀਨਾਕਸ਼ੀ ਗੋਇਲ ਨੇ ਕਿਹਾ ਕਿ ਆਪਣੇ ਮਾਮਾ ਗੁਰਾਦਿੱਤਾ ਸਿੰਗਲਾ ਦੀ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਹੈ ਇਸ ਕੈਂਪ ਦੌਰਾਨ ਉਹਨਾਂ ਔਰਤਾਂ ਦੀਆਂ ਬੱਚੇਦਾਨੀ ਅਤੇ ਅੰਡੇਦਾਨੀ ਦੀਆਂ ਰਸੋਲੀਆਂ , ਗੁਰਦਿਆਂ ਅਤੇ ਪਿੱਤੇ ਦੀਆਂ ਪੱਥਰੀਆਂ ਦੀ ਜਾਂਚ ਕੀਤੀ ਹੈ ਉਹਨਾਂ ਕਿਹਾ ਕਿ ਆਸ਼ਾ ਟੈਸਟ ਟਿਊਬ ਬੇਬੀ ਸੈਂਟਰ ਮੋਗਾ ਵਿਖੇ ਦੂਰਬੀਨ ਰਾਹੀਂ ਇਹਨਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਅਤੇ ਬਿਨਾਂ ਕਿਸੇ ਘੱਟ ਲਾਏ ਅਤੇ ਰੀਡ ਦੀ ਹੱਡੀ ਵਿੱਚ ਇੰਜੈਕਸ਼ਨ ਲਗਾਏ ਤੋਂ ਬਿਨਾਂ ਪੱਕਾ ਇਲਾਜ ਕੀਤਾ ਜਾਂਦਾ ਹੈ।ਇਸ ਮੌਕੇ ਮੈਡਮ ਸਰੋਜ ਰਾਣੀ, ਮਾਸਟਰ ਸਤੀਸ਼ ਕੁਮਾਰ, ਡਾਕਟਰ ਰਾਜ ਕੁਮਾਰ, ਡਾਕਟਰ ਹਰ ਭਗਵਾਨ ਸ਼ਰਮਾ, ਡਾਕਟਰ ਦੀਆ ਸਿੰਗਲਾ ,ਡਾਕਟਰ ਸੋਮਾ ਸ਼ਰਮਾ, ਕਿਰਨਾ ਰਾਣੀ, ਗੀਤਾ ਰਾਣੀ, ਪਰਵੀਨ ਰਾਣੀ, ਜਸਪਾਲ ਮਿੱਤਲ ਪਾਲੀ, ਰਕੇਸ਼ ਕੁਮਾਰ ਬੋਬੀ, ਐਡਵੋਕੇਟ ਮਨੋਜ ਕੁਮਾਰ ਰੋਕੀ, ਮਹੇਸ਼ ਕੁਮਾਰ, ਨਵੀਨ ਕੁਮਾਰ, ਵਿਕਾਨਸੂ ਸਿੰਗਲਾ, ਰੀਨਾ ਰਾਣੀ, ਡਿੰਪਲ ਰਾਣੀ ਅਤੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਆਪਣਾ ਚੈੱਕ ਅੱਪ ਕਰਵਾਇਆ ਅਤੇ ਦਵਾਈ ਲਈ। ਇਸ ਮੌਕੇ ਤੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਦੀਦੀ ਰੁਪਿੰਦਰ ਕੌਰ ਅਤੇ ਦੀਦੀ ਸਪਨਾ ਨੇ ਡਾਕਟਰ ਮੀਨਾਕਸ਼ੀ ਗੋਇਲ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕੀਤਾ।