ਭੀਖੀ,20 ਜੁਲਾਈ ( ਕਮਲ ਜਿੰਦਲ ) - ਸਾਉਣ ਦੇ ਮਹੀਨੇ ਦੀ ਸ਼ਿਵਰਾਤਰੀ ਲਈ ਹਰਿਦੁਆਰ ਤੋ ਡਾਕ ਕਾਵੜ ਲੈਣ ਲਈ ਕਾਂਵੜੀਆਂ ਦਾ ਜੱਥਾ ਸ਼੍ਰੀ ਸਨਾਤਮ ਧਰਮ ਪੰਜਾਬ ਮਹਾਂਵੀਰ ਦਲ ਦੀ ਰਹਿਨੁਮਾਈ ਹੇਠ 13 ਕਾਂਵੜੀਆਂ ਦਾ ਜੱਥਾ ਸ਼ਿਵ ਮੰਦਿਰ ਭੀਖੀ ਤੋਂ ਪੰਡਤ ਰਾਗਵ ਸ਼ਾਸਤਰੀ ਦੀ ਪੂਜਾ ਅਰਚਨਾ ਤੋਂ ਬਾਅਦ ਰਾਵਨਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਸੋਮਾ ਨੇ ਦੱਸਿਆ ਕਿ ਸਾਵਣ ਮਹੀਨੇ ਦੀ ਸ਼ਿਵਰਾਤਰੀ ਨੂੰ ਲੈ ਕੇ ਕਾਂਵੜੀਆਂ ਦਾ ਜੱਥਾ ਹਰਿਦੁਆਰ ਤੋਂ ਡਾਕ ਕਾਵੜ ਦੇ ਰੂਪ ਵਿੱਚ ਗੰਗਾ ਜਲ ਲੈ ਕੇ 23 ਤਰੀਕ ਨੂੰ ਸ਼ਿਵ ਮੰਦਿਰ ਵਿਖੇ ਪਵਿੱਤਰ ਸ਼ਿਵਲਿੰਗ ਉਪਰ ਗੰਗਾ ਜਲ ਅਰਪਿਤ ਕਰੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਸ਼ਾਮ ਨੂੰ ਪੂਜਾ ਅਰਚਨਾ ਅਤੇ ਸ਼ਿਵ ਭੋਲੇ ਬਾਬਾ ਦੀ ਚੌਕੀ ਵੀ ਲਗਾਈ ਜਾਵੇਗੀ ਇਸ ਮੌਕੇ ਸ਼੍ਰੀ ਮੰਦਰ ਕਮੇਟੀ ਮੈਂਬਰ ਧਰਮਪਾਲ ਜਿੰਦਲ, ਜੀਵਨ ਕੁਮਾਰ ਦੁੱਲਾ, ਮੰਗਤ ਰਾਏ ਅਤੇ ਡਾਕ ਕਾਵੜ ਲਿਜਾਣ ਲਈ ਸ਼ੈਂਕੀ ਰਤਨ ,ਸਤਪਾਲ ਸੱਤੀ, ਜੱਸੀ ਪੰਡਿਤ, ਮਨੋਹਰ ਜੈਨ, ਹੰਸਰਾਜ, ਜੈਪਾਲ ਸ਼ਰਮਾ, ਬਬਲੂ ਕੁਮਾਰ, ਸੁਭਾਸ਼ ਕੁਮਾਰ ,ਜਤਿਨ ਕੁਮਾਰ, ਰਵੀ ਸਿੰਘ ਬਾਬਾ ਭੋਲੇ ਦੇ ਜੈਕਾਰੇ ਲਾਉਂਦੇ ਹੋਏ ਡਾਕ ਕਾਬਲ ਲੈਂਣ ਲਈ ਹਰਿਦੁਆਰ ਨੂੰ ਰਵਾਨਾ ਹੋਏ।