ਅੱਜ ਕਲ ਪੰਜਾਬੀ ਗਾਇਕੀ ਚ ਧੁੰਮਾਂ ਪਾ ਰਹੀ ਗਾਇਕ ਜੋੜੀ ਤਾਰਾ ਹਿੰਦੋਵਾਲਾ ਅਤੇ ਅਨੂ ਬਰਾੜ ਦੀ ਆਵਾਜ਼ ਚ ਇਕ ਪੀਰਾਂ ਦਾ ਜੱਸ ਰਿਲੀਜ਼ ਕੀਤਾ ਗਿਆ, ਜਿਸ ਦਾ ਟਾਈਟਲ ਹੈ "ਪੀਰ ਕੋਟਲੇ ਵਾਲਾ "। ਕੁਝ ਦਿਨ ਪਹਿਲਾ " ਜੇ ਬਾਵੇਯਾ ਵੇ" ਭਜਨ ਨੂੰ ਰਿਲੀਜ਼ ਕੀਤਾ ਗਿਆ ਸੀ ਜੌ ਕਿ ਬਹੁਤ ਹਿੱਟ ਹੋਇਆ ਸੀ। ਜਿਸ ਭਜਨ ਨੇ ਇਸ ਗਾਇਕ ਜੋੜੀ ਦੀ ਵੱਡੀ ਪਹਿਚਾਣ ਬਣਾ ਦਿੱਤੀ ਹੈ । ਅੱਜ ਹੋਇਆ ਰਿਲੀਜ ਭਜਨ " ਪੀਰ ਕੋਟਲੇ ਵਾਲਾ" ਨੂੰ ਗੀਤਕਾਰ ਪੱਪੀ ਗੰਗਾ ਵਾਲਾ ਨੇ ਲਿਖਿਆ ਹੈ ਅਤੇ ਜਿਸ ਦਾ ਸੰਗੀਤ ਸੁਨੀਲ ਜਾਂਗ਼ਿੜ ਨੇ ਤਿਆਰ ਕੀਤਾ ਹੈ, ਜਿਸ ਦਾ ਵੀਡੀਓ ਅਸ਼ੋਕ ਤੇਹਾਰਪੁਰੀਆਂ ਅਤੇ ਜੇ ਕੇ ਵਰਮਾ ਨੇ ਬਣਾਇਆ ਹੈ. ਉਮੀਦ ਕਰਦੇ ਹਾਂ "ਟੱਚ ਰਿਕਾਰਡਸ" ਕੰਪਨੀ ਵਲੋਂ ਰਿਲੀਜ ਕੀਤੇ ਇਸ ਭਜਨ ਨੂੰ ਵੀ ਤੁਸੀ ਭਰਵਾਂ ਹੁੰਗਾਰਾ ਦੇਵੋਗੇ.. ਕੰਪਨੀ ਦੇ ਪ੍ਰੋਡੂਸਰ ਤਾਰਾ ਹਿੰਦੋਵਾਲਾ ਨੇ ਦੱਸਿਆ ਕਿ ਅਗਰ ਕੋਈ ਗਾਇਕ ਗੀਤ ਰਿਲੀਜ ਕਰਵਾਓਣ ਦਾ ਇੱਛੁਕ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ.। ਸਾਰੀ ਟੀਮ ਵਲੋ ਆਪ ਸਭ ਦਾ ਧੰਨਵਾਦ ਕਰਦੇ ਹਾਂ ਜੀ।
ਪੰਜਾਬੀ ਲੋਕ ਗਾਇਕ ਜੋੜੀ ਤਾਰਾ ਹਿੰਦੋਵਾਲਾ ਅਤੇ ਅਨੂ ਬਰਾੜ ਵਲੋ ਗਾਇਆ "ਪੀਰ ਕੋਟਲੇ ਵਾਲਾ" ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ...
July 22, 2025
0
Tags