ਬਰਨਾਲਾ, 8 ਦਸੰਬਰ (ਧਰਮਪਾਲ ਸਿੰਘ): ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਐੱਮ.ਐੱਲ.ਏ. ਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਦਿਸ਼ਾ-ਨਿਰਦੇਸਾਂ ਹੇਠ ਕਬੱਡੀ ਐਸੋਸੀਏਸ਼ਨ ਜਿਲ੍ਹਾ ਬਰਨਾਲਾ ਵੱਲੋਂ ਪ੍ਰਧਾਨ ਬਲਜੀਤ ਸਿੰਘ ਮਾਨ,ਚੇਅਰਮੈਨ ਦਰਸ਼ਨ ਸਿੰਘ ਗਿੱਲ ਤੇ ਸਕੱਤਰ ਹਰਮੇਲ ਸਿੰਘ ਸੰਘੇੜਾ ਦੀ ਅਗਵਾਈ ਹੇਠ ਮਿਤੀ 06 ਅਤੇ 07 ਦਸੰਬਰ ਨੂੰ ਬਾਬਾ ਬੁੱਲ੍ਹੇ ਸ਼ਾਹ ਗਰਾਊਂਡ ਪਿੰਡ ਬਡਬਰ ਵਿਖੇ ਰਾਜ ਪੱਧਰੀ 72ਵੀਂ ਸੀਨੀਅਰ ਕਬੱਡੀ ਸਰਕਲ ਸਟਾਈਲ ਚੈਂਪੀਅਨਸ਼ਿਪ ਪੁਰਸ਼ ਅਤੇ ਮਹਿਲਾ ਕਰਵਾਈ ਗਈ। ਚੈਂਪੀਅਨਸ਼ਿਪ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੁਆਰਾ ਕੀਤਾ ਗਿਆ। ਬਾਬਾ ਬੁੱਲ੍ਹੇ ਸ਼ਾਹ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਚੇਅਰਮੈਨ ਸਵਰਨ ਸਿੰਘ ਰਿਟਾਇਰਡ ਐੱਸ.ਡੀ.ਓ. ਦੁਆਰਾ ਖਿਡਾਰੀਆਂ ਨਾਲ਼ ਜਾਣ-ਪਛਾਣ ਕਰਨ ਉਪਰੰਤ ਮੈਚ ਸ਼ੁਰੂ ਕਰਵਾਏ ਗਏ।ਪਹਿਲੇ ਦਿਨ ਪੁਰਸ਼ਾਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਸੰਗਰੂਰ ਨੇ ਪਹਿਲਾ, ਫਿਰੋਜਪੁਰ ਨੇ ਦੂਜਾ ਤੇ ਬਰਨਾਲਾ ਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਜੱਗਾ ਸਿੰਘ ਸਰਪੰਚ ਦੁਆਰਾ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਸਮੇਂ ਉਹਨਾਂ ਨਾਲ਼ ਨਿਸ਼ਾਨ ਸਿੰਘ ਭੁੱਲਰ,ਕਰਮਜੀਤ ਸਿੰਘ ਭੁੱਲਰ, ਜੰਗੀਰ ਸਿੰਘ ਭੁੱਲਰ, ਪਰਮਿੰਦਰ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਭੁੱਲਰ,ਮਲਕੀਤ ਸਿੰਘ ਗਿੱਲ ਤੇ ਜਸਵਿੰਦਰ ਸਿੰਘ ਜੱਸਲ ਹਾਜ਼ਰ ਸਨ।ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਕਮਲਜੀਤ ਸਿੰਘ ਰਾਜਾ,ਕੁਲਦੀਪ ਸਿੰਘ ਮਾਨਸਾ,ਬਲਤੇਜ ਸਿੰਘ ਮੁਕਤਸਰ,ਗੁਰਮੀਤ ਸਿੰਘ ਫਤਿਹਗੜ੍ਹ,ਚਰਨ ਸਿੰਘ ਫਾਜ਼ਿਲਕਾ,ਬਲਵਿੰਦਰ ਸਿੰਘ ਸੰਗਰੂਰ,ਜਨਕ ਰਾਜ ਸੰਗਰੂਰ,ਮੀਤਾ ਰੌਂਤਾ ਤੇ ਗੁਰਮੀਤ ਸਿੰਘ ਫ਼ਰੀਦਕੋਟ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ।ਚੈਂਪੀਅਨਸ਼ਿਪ ਦੇ ਆਫ਼ੀਸ਼ਲ ਸਟਾਫ਼ ਵਜੋਂ ਰੁਪਿੰਦਰ ਸਿੰਘ ਕੋਚ,ਗੁਰਵੀਰ ਸਿੰਘ ਗੁਰੀ,ਬਲਕਾਰ ਸਿੰਘ ਪੀ.ਟੀ.ਆਈ.,ਗੁਰਲਾਲ ਸਿੰਘ ਡੀ.ਪੀ.ਈ.,ਹਰਦੀਪ ਸਿੰਘ ਮੱਲ੍ਹੀ ਕੋਚ,ਰਛਪਾਲ ਸਿੰਘ ਕਾਤਰੋਂ ਤੇ ਹਰਪ੍ਰੀਤ ਸਿੰਘ ਹੇੜੀਕੇ ਵੱਲੋਂ ਦੋਵੇਂ ਦਿਨ ਬਾਖ਼ੂਬੀ ਆਪਣੀ ਡਿਊਟੀ ਨਿਭਾਈ ਗਈ।ਚੈਂਪੀਅਨਸ਼ਿਪ ਦੇ ਦੂਜੇ ਦਿਨ ਮਿਤੀ 07 ਦਸੰਬਰ ਨੂੰ ਮਹਿਲਾ ਟੀਮਾਂ ਦੇ ਮੈਚ ਕਰਵਾਏ ਗਏ। ਜਿਸ ਵਿੱਚ ਮੋਗਾ ਨੇ ਪਹਿਲਾ,ਫ਼ਰੀਦਕੋਟ ਨੇ ਦੂਜਾ ਤੇ ਰੋਪੜ ਤੇ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਖ਼ੀਰ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਅਮਨਪ੍ਰੀਤ ਸਿੰਘ ਮੱਲ੍ਹੀ ਦੁਆਰਾ ਜੇਤੂ ਖਿਡਾਰਨਾਂ ਨੂੰ ਇਨਾਮ ਵੰਡੇ ਗਏ। ਇਸ ਸਮੇਂ ਉਹਨਾਂ ਨਾਲ਼ ਅਮਨ ਸਿਗਲਾ ਤੇ ਪਰਮਜੀਤ ਸਿੰਘ ਡਾਲ਼ਾ ਹਾਜ਼ਰ ਸਨ। ਅਖੀਰ ਵਿੱਚ ਜਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਬਡਬਰ ਨੇ ਬਾਹਰੋਂ ਆਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਇਸ ਸਮੇਂ ਉਨ੍ਹਾਂ ਨਾਲ਼ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਸੰਧੂ, ਮੀਤ ਪ੍ਰਧਾਨ ਤੇਜਿੰਦਰ ਸਿੰਘ ਸੋਨੀ ਜਾਗਲ, ਖਜ਼ਾਨਚੀ ਜਗਰਾਜ ਸਿੰਘ ਭੱਠਲ, ਇਕਬਾਲ ਸਿੰਘ ਬਾਲਾ ਆਦਿ ਹਾਜ਼ਰ ਸਨ।

.jpg)