ਬਲਜਿੰਦਰ ਸੰਧੂ 8 ਜੁਲਾਈ 2025 - ਲੋਕ ਗੀਤ ਐਂਟਰਟੇਨਮੇੰਟ ਕੰਪਨੀ ਵੱਲੋਂ ਸੁਰੀਲੇ, ਮਿਹਨਤੀ ਤੇ ਸੁਲਝੇ ਫ਼ੋਕ ਗਾਇਕ " ਬਾਵਾ ਧਾਲੀਵਾਲ " ਅਤੇ " ਸਿੰਘ ਸਰੋਵਰ " ਦਾ ਗਾਇਆ ਲੋਕ ਤੱਥ ਨੁਮਾ ਟਰੈਕ "ਮੁਖਬਰ " ਨੂੰ ਪੂਰੀ ਸੱਜ ਧੱਜ ਨਾਲ ਦੁਨੀਆਂ ਭਰ ਦੇ ਸਾਰੇ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਗਿਆ ਹੈ ! " ਮੁਖਬਰ " ਗੀਤ ਨੂੰ ਬਹੁਤ ਮਿਹਨਤ ਤੇ ਲਗਨ ਨਾਲ ਬਹੁਤ ਹੀ ਸੁਚੱਜੇ ਸ਼ਬਦਾਂ ਵਿੱਚ ਪਰੋਇਆ ਹੈ ਪੰਜਾਬ ਦੇ ਉੱਘੇ ਗੀਤਕਾਰ " ਬਿੱਕਰ ਚਾਪੜੇ ਵਾਲਾ " ਨੇ ਅਤੇ ਇਸ ਦਾ ਸੰਗੀਤ ਸੰਗੀਤਕਾਰ ਜੱਸੀ ਸਾਈਆਂ ਵਾਲਾ ਨੇ ਬੜੀ ਸ਼ਿੱਦਤ ਤੇ ਮਿਹਨਤ ਨਾਲ ਤਿਆਰ ਕੀਤਾ ਹੈ ! ਇਸ ਲੋਕ ਤੱਥ ਗੀਤ ਦਾ ਵੀਡੀਓ ਬਹੁਤ ਮਿਹਨਤ ਨਾਲ ਵੀਡੀਓ ਡਾਇਰੈਕਟਰ ਅਤੇ ਐਡੀਟਰ ਹਰਜੀਤ ਬੱਗਾ ਨੇ ਫ਼ਿਲਮਾਇਆ ਹੈ!ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਥੱਲੇ ਰਿਲੀਜ਼ ਹੋਏ ਇਸ ਗੀਤ ਦੇ ਵੀਡੀਓ ਨੂੰ ਯੂ ਟਿਊਬ, ਸਪੌਟੀਫ਼ਾਈ, ਐਮਾਜ਼ਾਨ, ਜੀਓ ਸਾਵਨ, ਵਿੰਕ ਮਿਊਜ਼ਿਕ ਤੇ ਹੋਰ ਅਨੇਕਾਂ ਸੋਸ਼ਲ ਸਾਈਟਾਂ ਤੇ ਦੇਖਿਆ ਜਾ ਸਕਦਾ ਹੈ !
ਸਿਰਮੌਰ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਥੱਲੇ ਰਿਲੀਜ਼ ਹੋਏ ਇਸ ਟਰੈਕ ਨੂੰ ਤਿਆਰ ਕਰਨ ਲਈ ਕੀਤੀ ਗਈ ਸਖ਼ਤ ਮਿਹਨਤ ਨੂੰ ਜਰੂਰ ਭਾਗ ਲੱਗਣਗੇ !
ਲੋਕ ਗੀਤ ਐਂਟਰਟੇਨਮੇੰਟ ਵੱਲੋਂ ਨਵੇਂ ਤੇ ਟੈਲੇੰਟਡ ਗਾਇਕਾ ਅਤੇ ਗੀਤਕਾਰਾਂ ਨੂੰ ਖੁੱਲ੍ਹਾ ਸੱਦਾ ਹੈ ਉਹਨਾਂ ਨਾਲ ਜੁੜਨ ਦਾ ! ਲੋਕ ਗੀਤ ਐਂਟਰਟੇਨਮੇੰਟ ਦੇ ਸੰਪਰਕ ਨੰਬਰ +917814042872 ਤੇ ਸੰਪਰਕ ਕੀਤਾ ਜਾ ਸਕਦਾ ਹੈ!