ਬਰਨਾਲਾ, 13 ਅਗਸਤ (ਧਰਮਪਾਲ ਸਿੰਘ, ਬਲਜੀਤ ਕੌਰ): ਆਯੂਸ ਕਮਿਸ਼ਨਰ ਸ. ਦਿਲਰਾਜ ਸਿੰਘ ਡਾਇਰੈਕਟਰ ਆਯੂਰਵੈਦਾ ਪੰਜਾਬ ਡਾ ਰਵੀ ਡੁੰਮਰਾ ਡਾਇਰੈਕਟਰ ਹੋਮਿਓਪੈਥੀ ਡਾ ਹਰਿੰਦਰਪਾਲ ਸਿੰਘ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਅਮਨ ਕੌਂਸਲ ਜਿਲ੍ਹਾ ਹੋਮਿਓਪੈਥੀ ਅਫਸਰ ਡਾ ਰਜੀਵ ਜਿੰਦੀਆ ਦੀ ਯੋਗ ਅਗਵਾਈ ਵਿੱਚ ਮਿਤੀ 13/08/2025 ਨੂੰ ਬਰਨਾਲਾ ਦੇ ਡੇਰਾ ਬਾਬਾ ਗਾਂਧਾਂ ਸਿੰਘ ਵਿਖੇ ਆਯੂਸ ਮੈਡੀਕਲ ਚੈਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਅਗਾਜ਼ ਡੇਰੇ ਦੇ ਸਰਪ੍ਰਸਤ ਮਹੰਤ ਬਾਬਾ ਪਿਆਰਾ ਸਿੰਘ ਜੀ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਬਰਨਾਲਾ ਡਾ ਅਮਨ ਕੌਸ਼ਲ ਜੀ ਵਲੋਂ ਸਾਂਝੇ ਤੋਰ ਤੇ ਕੀਤਾ ਗਿਆ।ਇਸ ਕੈਂਪ ਵਿੱਚ ਆਯੂਰਵੈਦ ਵਿਭਾਗ ਵਲੋਂ 679 ਅਤੇ ਹੋਮਿਓਪੈਥਿਕ ਵਿਭਾਗ ਵਲੋਂ 322 ਮਰੀਜਾਂ ਦਾ ਚੈੱਕ ਅਪ ਕੀਤਾ ਗਿਆ ਇਸ ਕੈਂਪ ਵਿੱਚ ਆਯੂਰਵੈਦ ਵਿਭਾਗ ਵਲੋਂ ਡਾ ਅਮਨਦੀਪ ਸਿੰਘ ਨੌਡਲ ਅਫਸਰ ਡਾ ਸ਼ੀਤੂ ਢੀਂਗੜਾਂ ਏ ਐਮ ਓ ਡਾ ਰਕੇਸ਼ ਕੁਮਾਰ ਏ ਐਮ ਓ ਨੇ ਮਰੀਜਾਂ ਦਾ ਨਿਰੀਖਣ ਕੀਤਾ ਗਿਆ। ਉਪਵੈਦ ਯਾਦਵਿੰਦਰ ਸਿੰਘ ਨਵਰਾਜ ਸਿੰਘ,ਸੁੱਖਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਕੈਂਪ ਵਿੱਚ ਆਏ ਮਰੀਜਾਂ ਨੂੰ ਦਵਾਈਆਂ ਵੰਡੀਆਂ। ਹੋਮਿਓਪੈਥਿਕ ਵਿਭਾਗ ਵਲੋਂ ਡਾ ਪਰਮਿੰਦਰ ਪੁੰਨ ਐਚ ਐਮ ਓ ਨੇ ਮਰੀਜਾਂ ਦਾ ਨਿਰੀਖਣ ਕੀਤਾ। ਹੋਮਿਓਪੈਥੀ ਡਿਸਪੈਂਸਰ ਗੁਲਸ਼ਨ ਕੁਮਾਰ ਇੰਦਰਜੀਤ ਅਤੇ ਗੁਰਮੀਤ ਸਿੰਘ ਧਨੋਲਾਂ ਨੇ ਮਰੀਜਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ।ਇਸ ਕੈੰਪ ਵਿੱਚ ਸ਼੍ਰੀ ਧੰਨਵੰਤਰੀ ਹਰਬਲ ਪ੍ਰਾਈਵੇਟ ਲਿਮਿਟਿਡ ਅੰਮ੍ਰਿਤਸਰ ਵੱਲੋ ਤੇਜਿੰਦਰ ਸਿੰਘ ਏ ਐਸ ਐਮ, ਅਜੈ ਮਹਾਜਣ ਪੀ ਐਮ ਟੀ ਅੰਮ੍ਰਿਤਸਰ, ਜਸਪ੍ਰੀਤ ਸਿੰਘ ਐਮ ਆਰ ਪੀ ਐਸ ਆਰ ਨੇ ਮੁਫ਼ਤ ਬੀ ਐਮ ਡੀ ਦੁਆਰਾ ਕੈਂਪ ਵਿੱਚ ਆਏ ਮਰੀਜਾਂ ਦੀ ਹੱਡੀਆ ਦੀ ਜਾਂਚ ਕੀਤੀ, ਦੇਸਹਾਵਰੀ ਫਾਰਮੇਸੀ ਅਤੇ ਵਾਸੂ ਫਾਰਮੇਸੀ ਵਲੋਂ ਮਰੀਜਾ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ Iਆਯੂਰਵੈਦਿਕ ਡਾਕਟਰਾਂ ਦਾ ਤੇ ਹੋਮਿਓਪੈਥਿਕ ਡਾਕਟਰਾਂ ਦੀ ਮੈਡੀਕਲ ਟੀਮ ਦਾ ਡੇਰੇ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ ਗਿਆ ਅਤੇ ਸਰਕਾਰ ਦੇ ਇਹਨਾਂ ਚਿਕਿਤਸਾ ਪ੍ਰਣਾਲੀਆਂ ਨੂੰ ਘਰ ਘਰ ਪਹਚਾਉਣ ਦੇ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਗਈ |ਇਸ ਮੌਕੇ ਡਾ ਅਮਨ ਕੌਸ਼ਲ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਬਰਨਾਲਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਆਯੂਰਵੇਦ ਸਭ ਤੋਂ ਪੁਰਾਣੀ ਅਤੇ ਅਸਰਦਾਰ ਚਿਕਿਤਸਾ ਪ੍ਰਣਾਲੀ ਹੈਂ ਜਿਸ ਨੂੰ ਅਪਨਾਉਣ ਨਾਲ ਰੋਗੀ ਦੇ ਰੋਗ ਦੇ ਇਲਾਜ਼ ਉਤੇ ਨਹੀ ਬਲਕਿ ਰੋਗ ਦੇ ਰੋਕਥਾਮ ਉਤੇ ਵੀ ਧਿਆਨ ਦਿੱਤਾ ਜਾਂਦਾ ਹੈਂ,ਉਹਨਾਂ ਅਗੇ ਦੱਸਿਆ ਕਿ ਅੱਜ ਦੇ ਕੈੰਪ ਦੌਰਾਨ ਜ਼ਿਆਦਾਤਆਰ ਮਰੀਜ ਪੇਟ ਅਤੇ ਚਮੜੀ ਦੇ ਰੋਗਾਂ ਤੋਂ ਗ੍ਰਸਤ ਦੇਖਣ ਵਿੱਚ ਆਏ ਅਤੇ ਉਸਦਾ ਮੁੱਖ ਕਾਰਨ ਗਲਤ ਆਹਾਰ ਵਿਹਾਰ ਅਤੇ ਮਾੜੀ ਜੀਵਨ ਸ਼ੈਲੀ ਹੀ ਦੋਸ਼ ਹਨ |ਇਸ ਕੈੰਪ ਦੌਰਾਨ ਮਰੀਜ਼ਾ ਵਲੋਂ ਮੁਫ਼ਤ ਸਿਹਤ ਸਹੂਲਤਾਂ ਲਈਆਂ ਗਈਆਂ ਅਤੇ ਲੋੜੀਂਦੀਆਂ ਦਵਾਈਆਂ ਮੁਫ਼ਤ ਲੈਣ ਦੇ ਨਾਲ ਨਾਲ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕੀਤਾ ਗਿਆ |