ਬਰਨਾਲਾ, 8 ਦਸੰਬਰ (ਧਰਮਪਾਲ ਸਿੰਘ, ਬਲਜੀਤ ਕੌਰ): ਯੂਥ ਅਗੇਂਸਟ ਡਰਗਜ਼ ਕੈਂਪੇਨ ਤਹਿਤ ਸਰਵ ਸਰਬਹਿੱਤਕਾਰੀ ਸੀਨੀਅਰ ਸਕੈਂਡਰੀ ਵਿਦਿਆ ਮੰਦਿਰ ਬਰਨਾਲਾ ਅਤੇ ਵਾਈ.ਐਸ. ਸਕੂਲ ਬਰਨਾਲਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਪੈਦਲ ਮਾਰਚ ਕੱਢਿਆ ਗਿਆ। ਇਸ ਪੈਦਲ ਮਾਰਚ ਦੀ ਸ਼ੁਰੂਆਤ ਜਿਲ੍ਹਾ ਕਚਹਿਰੀਆਂ ਬਰਨਾਲਾ ਤੋਂ ਮਿਸ ਅੰਸ਼ੁਲ ਬੇਰੀ ਜਿਲ੍ਹਾ ਅਤੇ ਸੈਸ਼ਨ ਜੱਜ਼ ਚੇਅਰਮੈਨ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ਼੍ਰੀ ਟੀ. ਬੇਨਿਥ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸ.ਐਸ.ਪੀ ਮੁਹੰਮਦ ਸਰਫਰਾਜ਼ ਆਲਮ ਬਰਨਾਲਾ ਦੀ ਮੌਜੁਦਗੀ ਵਿੱਚ ਹੋਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਲੈਂਪ ਲਾਇਟਨਿੰਗ ਨਾਲ ਕੀਤੀ ਗਈ। ਇਸ ਪੈਦਲ ਮਾਰਚ ਨੂੰ ਹਰੀ ਝੰਡੀ ਮਿਸ ਅੰਸ਼ੂਲ ਬੇਰੀ ਜਿਲ੍ਹਾ ਅਤੇ ਸੈਸ਼ਨ ਜੱਜ਼ ਚੇਅਰਮੈਨ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ਦਿਤੀ ਗਈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਹ ਕੈਂਪੇਨ ਮਾਨਯੋਗ ਜ਼ਸਟਿਸ ਸੂਰਯਾ ਕਾਂਤ, ਚੀਫ ਜ਼ਸਟਿਸ, ਸੁਪਰੀਮ ਕੋਰਟ ਆਫ ਇੰਡੀਆਂ ਅਤੇ ਮਾਨਯੋਗ ਜ਼ਸਟਿਸ ਵਿਕਰਮ ਨਾਥ, ਕਾਰਜਕਾਰੀ ਚੇਅਰਮੈਨ, ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਿਯੋਗ ਨਾਲ ਚਲਾਇਆ ਗਿਆ ਹੈ। ਇਸ ਕੈਂਪੇਨ ਦਾ ਰਸਮੀ ਉਦਘਾਟਨ ਮਾਨਯੋਗ ਜ਼ਸਟਿਸ ਸੂਰਯਾ ਕਾਂਤ, ਚੀਫ ਜ਼ਸਟਿਸ ਆਫ ਇੰਡੀਆਂ ਦੁਆਰਾ ਮਿਤੀ 6 ਦਸੰਬਰ, ਸ਼ਨੀਵਾਰ ਨੂੰ ਇੱਕ ਸੈਮੀਨਾਰ ਦੌਰਾਨ ਗੁਰੂਗਾ੍ਰਮ ਵਿਖੇ ਕੀਤਾ ਗਿਆ । ਇਹ ਕੈਂਪੇਨ ਰਾਜ ਪੱਧਰ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਚਲਾਇਆ ਜਾ ਰਿਹਾ ਹੈ।ਇਸ ਕੈਂਪੇਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨਾ ਹੈ। ਇਹ ਮੁਹਿੰਮ 6 ਦੰਸਬਰ 2025 ਤੋਂ ਸ਼ੁਰੂ ਹੋਕੇ 6 ਜਨਵਰੀ 2026 ਤੱਕ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਜਿਲਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ, ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਵੱਖ ਵੱਖ ਜਨਤਕ ਥਾਵਾਂ ਤੇ ਨੁੱਕੜ ਨਾਟਕਾਂ, ਸਾਇਕਲ ਰੈਲੀ ਅਤੇ ਵਾਕਾਥੋਨ (ਪੈਦਲ ਮਾਰਚ) ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਉਕਤ ਮੁਹਿੰਮ ਤਹਿਤ ਸਕੂਲਾਂ ਵਿੱਚ ਪੋਸਟਰ ਮੇਕਿੰਗ, ਸਲੋਗਨ ਮੇਕਿੰਗ ਅਤੇ ਡਿਬੇਟ ਕੰਪੀਟੀਸ਼ਨ ਰੱਖੇ ਜਾਣਗੇ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।ਇਸ ਮੁਹਿੰਮ ਰਾਹੀਂ ਯੂਥ ਨੂੰ ਨਸ਼ੇ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਇਸ ਤੋ਼ ਦੂਰ ਕਰਨਾ ਹੈ ਤਾਂ ਜੋ ਇੱਕ ਸਾਫ ਸੁਥਰੇ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਿਯੋਗ ਕੀਤਾ ਜਾ ਸਕੇ। ਇਸ ਰੈਲੀ ਵਿੱਚ ਸਮੂਹ ਜੁਡੀਸ਼ੀਅਲ ਅਫਸਰ, ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ, ਸਮੂਹ ਮੈਡੀਏਟਰਜ਼, ਵਕੀਲ ਸਾਹਿਬਾਨ, ਲੀਗਲ ਏਡ ਡਿਫੈਂਸ ਕਾਂਉਸਲਜ਼ ਅਤੇ ਪੈਰਾ ਲੀਗਲ ਵੰਲਅਟੀਅਰ ਅਤੇ ਕੋਰਟ ਦਾ ਸਟਾਫ ਮੌਜੂਦ ਰਿਹਾ।
.jpg)