ਸ੍ਰੀ ਅਨੰਦਪੁਰ ਸਾਹਿਬ (ਦਮਨ ਅਰੋੜਾ )
: ਨਿੱਕੂਵਾਲ ਸਪੋਰਟਸ ਯੂਥ ਕਲੱਬ ਵੱਲੋਂ ਬੀਤੇ ਦਿਨੀ ਪਿੰਡ ਨਿੱਕੂਵਾਲ ਵਿਖੇ ਤੀਜਾ ਪੰਜਾਬ ਸਟਾਈਲ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਲੜਕੀਆਂ ਦੇ ਵੀ ਕਬੱਡੀ ਸ਼ੋਅ ਮੈਚ ਕਰਵਾਏ ਗਏ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਜਿਲ੍ਹਾ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਰਾਣਾ ਵਿਸ਼ਵਪਾਲ, ਜਰਨੈਲ ਸਿੰਘ ਔਲਖ, ਦਵਿੰਦਰ ਸਿੰਘ ਬਾਜਵਾ, ਅਜੇ ਠਾਕੁਰ, ਰਾਮ ਕੁਮਾਰ ਮੁਕਾਰੀ, ਯੂਥ ਆਗੂ ਅਮਨ ਕਾਬੜਵਾਲ ਆਦਿ ਸ਼ਖਸ਼ੀਅਤਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਰਨਪ੍ਰੀਤ ਸਿੰਘ ਅਤੇ ਖੇਡ ਪ੍ਰਮੋਟਰ ਜਤਿੰਦਰ ਸਿੰਘ ਪਿੰਕਾ (ਸਰੀ ਕੈਨੇਡਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੀਜੇ ਕਬੱਡੀ ਕੱਪ ਵਿੱਚ ਪਹਿਲਾਂ ਇਨਾਮ ਇਕ ਲੱਖ ਦੂਸਰਾ, ਦੂਸਰਾ ਇਨਾਮ 75 ਹਜਾਰ ਰੁਪਏ ਰੱਖਿਆ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਕਬੱਡੀ ਫਾਈਨਲ ਮੈਚ ਦੌਰਾਨ ਸਟਾਰ ਇੰਡੀਆ ਟਰਾਂਸਪੋਰਟ ਸਰਸਾ ਨੰਗਲ ਨੇ ਪਹਿਲਾ ਸਥਾਨ ਜਦਕਿ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਅਤੇ ਫਗਵਾੜਾ ਟਾਈਗਰ ਨੇ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਰਹੀ ਟੀਮ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਦੌਰਾਨ ਭੋਲਾ ਧਨੌਰੀ ਬੈਸਟ ਰੇਡਰ ਅਤੇ ਅੰਮ੍ਰਿਤ ਦੁੱਗਾਂ ਬੈਸਟ ਜਾਫੀ ਐਲਾਨੇ ਗਏ ਅਤੇ ਕਬੱਡੀ ਮੈਚ ਦੇ ਬੈਸਟ ਖਿਡਾਰੀਆਂ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ। ਦੋ ਦਿਨ ਚੱਲੇ ਇਸ ਕਬੱਡੀ ਮੈਚ ਵਿਚ ਲਾਈਵ ਐਸਪੀਰੀਅੰਸ ਬੈਂਡ ਇੰਗਲੈਂਡ ਤੋਂ ਇਲਾਵਾ ਉੱਘੇ ਗਾਇਕ ਸੈਣੀ ਸੁਰਿੰਦਰ, ਬਿੱਲਾ ਬਖਸ਼ੀ, ਹਰਜਿੰਦਰ ਭੁੱਲਰ, ਅਰਸ਼ ਭੈਣੀਵਾਲ ਅਤੇ ਹਰਵਿੰਦਰ ਨੂਰਪੁਰੀ ਵੱਲੋਂ ਖੁੱਲਾ ਅਖਾੜਾ ਵੀ ਲਗਾਇਆ ਗਿਆ ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਰਨਪ੍ਰੀਤ ਸਿੰਘ ਸੰਨੀ ਅਤੇ ਜਤਿੰਦਰ ਸਿੰਘ ਪਿੰਕਾ ਸਰੀ ਕੈਨੇਡਾ ਵਲੋਂ ਸੈਣੀ ਸੁਰਿੰਦਰ, ਮਨਪ੍ਰੀਤ ਸਿੰਘ ਗੱਗੀ, ਪੰਚ ਪਰਮਜੀਤ ਸਿੰਘ ਪੰਮੀ, ਗੱਗੂ ਗਿੱਲ ਦੁਬਈ, ਕੋਕੀ ਦੀਪ ਕੈਨੇਡਾ, ਸੰਦੀਪ ਸਿੰਘ ਬੁਰਜ, ਗੁਰਦੇਵ ਗਿੱਲ ਕੈਨੇਡਾ, ਅੱਛਰ ਦੁਬਈ, ਬਲਵਿੰਦਰ ਸਿੰਘ ਦੁਬਈ, ਰਜਿੰਦਰ ਸਿੰਘ, ਅਮਰੀਕ ਸਿੰਘ, ਠੇਕੇਦਾਰ ਧਰਮ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਜਤਿਨ ਸੈਣੀ, ਹਨੀ ਸੈਣੀ, ਕਿਰਤ ਸੈਣੀ ਆਦਿ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ।
