ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਦੋ ਦੋਸਤ ਰਹਿੰਦੇ ਸਨ। ਦੋਵੇਂ ਇਕੱਠੇ ਪੜ੍ਹਦੇ ਸਨ। ਕਰਮਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਪੰਮਾ ਘੱਟ ਪੜਦਾ ਸੀ ਪਰ ਖੇਡਾਂ ਵਿੱਚ ਪੰਮਾ ਮੱਲਾ ਮਾਰਦਾ ਸੀ। ਹੌਲੀ ਹੌਲੀ ਜਿਵੇਂ ਜਿਵੇਂ ਉਹ ਅੱਗੇ ਵਧਦੇ ਗਏ। ਪੰਮਾ ਵੀ ਪੜ੍ਹਾਈ ਵਿੱਚ ਬਹੁਤ ਮਿਹਨਤ ਕਰਨ ਲੱਗਾ। ਪੰਮੇ ਨੇ ਵੀ ਕਰਮੇ ਦੇ ਨਾਲ ਰਲਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੋਵਾਂ ਦੀ ਦੋਸਤੀ ਅੱਗੇ ਵਧਦੀ ਗਈ। ਹੁਣ ਕਰਮਾ ਤੇ ਪੰਮਾ ਦੋਵੇਂ ਨੌਵੀਂ ਜਮਾਤ ਵਿੱਚ ਹੋ ਗਏ ਸਨ। ਕਰਮਾ ਜਿਵੇਂ ਜਿਵੇਂ ਅੱਗੇ ਵਧਣਾ ਸ਼ੁਰੂ ਹੋਇਆ ਉਹ ਕੰਮ ਵੱਲ ਧਿਆਨ ਦੇਣ ਲੱਗਾ। ਇਸ ਤਰ੍ਹਾਂ ਸਕੂਲ ਆਉਣਾ ਦਿਨੋ ਦਿਨ ਘਟਾਉਂਦਾ ਰਿਹਾ। ਪੰਮੇ ਨੇ ਉਸ ਨੂੰ ਬਹੁਤ ਵਾਰ ਸਮਝਾਇਆ ਤੂੰ ਹਰ ਰੋਜ਼ ਸਕੂਲ ਆਇਆ ਕਰ। ਪਰ ਕਰਮੇ ਦਾ ਧਿਆਨ ਕੰਮ ਵੱਲ ਹੀ ਵੱਧਦਾ ਰਿਹਾ। ਪੰਮਾ ਲਗਾਤਾਰ ਮਿਹਨਤ ਕਰਦਾ ਰਿਹਾ। ਇਸੇ ਤਰ੍ਹਾਂ ਉਹਨਾਂ ਦੀ ਨੌਵੀਂ ਜਮਾਤ ਵੀ ਲੰਘ ਗਈ। ਹੁਣ ਕਰਮਾ ਤੇ ਪੰਮਾ ਦਸਵੀਂ ਜਮਾਤ ਵਿੱਚ ਹੋ ਚੁੱਕੇ ਸਨ। ਕਰਮਾ ਹੋਰ ਘੱਟ ਆਉਣਾ ਸ਼ੁਰੂ ਹੋ ਗਿਆ ਸਕੂਲ ਵਿੱਚ ਪੰਮਾ ਲਗਾਤਾਰ ਪੜ੍ਹਾਈ ਵਿੱਚ ਅੱਗੇ ਵਧ ਰਿਹਾ ਸੀ।
ਇੱਕ ਦਿਨ ਪੰਮਾ ਕਰਮੇ ਦੇ ਘਰ ਗਿਆ। ਉਸ ਨੂੰ ਸਮਝਾਉਣ ਲੱਗਾ ਕਿ ਤੂੰ ਸਕੂਲ ਰੋਜ਼ ਆਇਆ ਕਰ ਇਹ ਕੰਮ ਵੱਲ ਧਿਆਨ ਘਟਾ ਪੜ੍ਹਾਈ ਵੱਲ ਧਿਆਨ ਉਸੇ ਤਰ੍ਹਾਂ ਵਧਾ ਜਿਸ ਤਰਾਂ ਤੂੰ ਪਹਿਲਾਂ ਪੜਦਾ ਆ ਰਿਹਾ ਸੀ। ਤੈਨੂੰ ਕੀ ਹੋ ਗਿਆ ਇਕਦਮ ਪੜ੍ਨਾ ਕਿਉਂ ਛੱਡ ਰਿਹਾ ਤੂੰ, ਪਰ ਕਰਮਾ ਉਸ ਦੀਆਂ ਗੱਲਾਂ ਵੱਲ ਬਿਲਕੁਲ ਨਹੀਂ ਧਿਆਨ ਦੇ ਰਿਹਾ ਸੀ। ਇਸ ਤਰ੍ਹਾਂ ਉਹਨੇ ਦੋ ਤਿੰਨ ਚੱਕਰ ਉਸ ਦੇ ਘਰ ਲਗਾਤਾਰ ਮਾਰੇ। ਪਰ ਕਰਮਾ ਹਫਤਾ ਹਫਤਾ ਸਕੂਲ ਵਿੱਚੋਂ ਗੈਰ ਹਾਜ਼ਰ ਰਹਿੰਦਾ ਸੀ। ਪੰਮਾ ਲਗਾਤਾਰ ਆਪਣੀ ਮਿਹਨਤ ਕਰਦਾ ਰਿਹਾ। ਇਸ ਤਰ੍ਹਾਂ ਪੂਰਾ ਸਾਲ ਬੀਤ ਗਿਆ। ਹੁਣ ਸਲਾਨਾ ਪ੍ਰੀਖਿਆ ਸ਼ੁਰੂ ਹੋਣ ਵਾਲੀ ਸੀ। ਪੰਮੇ ਨੂੰ ਕਰਮੇ ਦੀ ਚਿੰਤਾ ਖਾ ਰਹੀ ਸੀ। ਕਿਉਂਕਿ ਦੋਨੇ ਬਹੁਤ ਨੇੜੇ ਦੇ ਦੋਸਤ ਸਨ। ਕਰਮੇ ਦੇ ਤੇ ਪੰਮੇ ਨੇ ਦਸਵੀਂ ਦੇ ਦੋਵਾਂ ਨੇ ਪੇਪਰ ਦਿੱਤੇ। ਕੁਝ ਸਮੇਂ ਬਾਅਦ ਨਤੀਜਾ ਵੀ ਆ ਗਿਆ ਹੌਲੀ ਹੌਲੀ ਇੱਕ ਦੂਸਰੇ ਤੋਂ ਕਾਫੀ ਦੂਰ ਹੁੰਦੇ ਗਏ ਪਹਿਲਾਂ ਕਰਮੇ ਦੇ ਨੰਬਰ ਹਮੇਸ਼ਾ ਪੰਮੇ ਨਾਲੋਂ ਜਿਆਦਾ ਹੁੰਦੇ ਸੀ। ਇਸ ਵਾਰ ਪੰਮੇ ਨੇ ਕਰਮੇ ਨਾਲੋਂ ਜਿਆਦਾ ਨੰਬਰ ਪ੍ਰਾਪਤ ਕੀਤੇ। ਹੁਣ ਕਰਮੇ ਤੇ ਪੰਮੇ ਨੇ ਹੋਰ ਅੱਗੇ ਵਧਣਾ ਸੀ ਅਗਲੀ ਜਮਾਤ ਵਿੱਚ ਦਾਖਲਾ ਲੈਣਾ ਸੀ। ਪੰਮਾ ਕਰਮੇ ਨਾ ਸਲਾਹ ਕਰਨ ਲਈ ਉਸਦੇ ਘਰ ਗਿਆ। ਪਰ ਕਰਮਾ ਤਾਂ ਉਸ ਨੂੰ ਸਾਫ ਇਨਕਾਰ ਕਰ ਗਿਆ ਕਿ ਮੈਂ ਅੱਗੇ ਨਹੀਂ ਪੜ੍ਹਨਾ। ਕਿਉਂਕਿ ਮੈਂ ਤਾਂ ਕੰਮ ਤੇ ਲੱਗ ਗਿਆ ਹਾਂ। ਘਰੇ ਚਾਰ ਪੈਸੇ ਆਉਣੇ ਸ਼ੁਰੂ ਹੋ ਗਏ ਹਨ। ਬਸ ਮੈਂ ਹੋਰ ਨਹੀਂ ਪੜਨਾ। ਕਿਉਂਕਿ ਪੜ੍ਹਨ ਨਾਲ ਕਿਹੜਾ ਸਾਨੂੰ ਨੌਕਰੀਆਂ ਮਿਲ ਜਾਂਦੀਆਂ ਨੇ, ਪਰ ਪੰਮੇ ਨੇ ਉਸ ਨੂੰ ਬਹੁਤ ਸਮਝਾਇਆ। ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਾਨੂੰ ਕੋਈ ਮੰਜ਼ਿਲ ਨਾ ਪ੍ਰਾਪਤ ਹੋਵੇ। ਪਰ ਕਰਮੇ ਨੇ ਪੰਮੇ ਦੀ ਕੋਈ ਗੱਲ ਨਹੀਂ ਸੁਣੀ।ਪੰਮਾ ਉਸ ਦੇ ਘਰੋਂ ਨਿਰਾਸ਼ ਹੋ ਕੇ ਵਾਪਸ ਆਇਆ। ਉਸ ਨੇ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰ ਦਿੱਤੀ। ਕੁਝ ਦਿਨ ਪੰਮਾ ਬੜਾ ਨਿਰਾਸ ਜਿਹਾ ਜਾਪਿਆ। ਹੌਲੀ ਹੌਲੀ ਉਸ ਨੇ ਆਪਣੀ ਲਗਾਤਾਰ ਪੜ੍ਹਾਈ ਸ਼ੁਰੂ ਕਰ ਦਿੱਤੀ। ਹੁਣ ਉਹਨਾਂ ਨੂੰ ਕਾਫੀ ਸਮਾਂ ਲੰਘ ਗਿਆ ਸੀ ਅਲੱਗ ਅਲੱਗ ਰਹਿੰਦਿਆਂ ਨੂੰ ਕਰਮਾ ਲਗਾਤਾਰ ਆਪਣੇ ਕੰਮ ਤੇ ਹੀ ਜਾਂਦਾ ਰਿਹਾ।
ਪੰਮੇ ਨੇ ਆਪਣੀ ਪੜ੍ਹਾਈ ਲਗਾਤਾਰ ਜਾਰੀ ਰੱਖੀ। ਹੌਲੀ ਹੌਲੀ ਪੰਮਾ ਤੇ ਕਰਮਾ ਇੱਕ ਦੂਸਰੇ ਤੋਂ ਕਾਫੀ ਦੂਰ ਹੁੰਦੇ ਗਏ। ਹੁਣ ਉਹਨਾਂ ਨੂੰ ਇੱਕਠੇ ਹੋਇਆ ਨੂੰ ਘੱਟੋ ਘੱਟ 10-12 ਸਾਲ ਲੰਘ ਚੁੱਕੇ ਸਨ। ਫਿਰ ਦੁਬਾਰਾ ਇੱਕ ਦਿਨ ਜਿੰਦਗੀ ਦਾ ਅਜਿਹਾ ਮੋੜ ਆਇਆ। ਕਿ ਪੰਮਾ ਇੱਕ ਸਰਕਾਰੀ ਅਫਸਰ ਬਣ ਗਿਆ। ਕੁਝ ਸਮਾਂ ਹੋਰ ਲੰਘ ਚੁੱਕਿਆ ਸੀ। ਕਰਮੇ ਦਾ ਤੇ ਪੰਮਾ ਪਿੰਡ ਦੀ ਗਲੀ ਦੇ ਮੋੜ ਤੇ ਦੋਨੋਂ ਆਪਣੇ ਆਪਣੇ ਕੰਮਾਂ ਤੇ ਜਾ ਰਹੇ ਸੀ। ਕਰਮੇ ਦੇ ਹੱਥ ਵਿੱਚ ਟੀਫਨਤੇ ਮੋਢੇ ਤੇ ਕਹੀ ਤੇ ਹੱਥ ਵਿੱਚ ਸਾਈਕਲ ਫੜਿਆ ਹੋਇਆ ਸੀ। ਪੰਮੇ ਦੇ ਕੋਟ ਪੈਂਟ ਪਾਇਆ ਹੋਇਆ ਸੀ ਗੱਡੀ ਦੇ ਵਿੱਚ ਸਵਾਰ ਸੀ ਦਸਤਾਰ ਸਜਾਈ ਹੋਈ ਸੀ। ਕਰਮਾ ਹੁਣ ਕਦੇ ਆਪਣੇ ਵੱਲ ਕਦੇ ਪੰਮੇ ਵੱਲ ਵਾਰ ਵਾਰ ਵੇਖ ਰਿਹਾ ਹੈ। ਕਿ ਅਸੀਂ ਕੋਈ ਸਮਾਂ ਹੁੰਦਾ ਸੀ ਦੋਵੇਂ ਦੋਸਤ ਸੀ। ਅਸੀਂ ਇਕੱਠੇ ਪੜ੍ਹਦੇ ਸੀ। ਇਹ ਮੇਰੇ ਨਾਲ ਕੀ ਹੋ ਗਿਆ। ਪੰਮਾ ਤਾਂ ਇੱਕ ਅਫਸਰ ਬਣ ਗਿਆ। ਮੈਂ ਇੱਕ ਦਿਹਾੜੀਦਾਰ ਬਣ ਕੇ ਰਹਿ ਗਿਆ। ਪਰ ਸਮਾਂ ਬਹੁਤ ਅੱਗੇ ਲੰਘ ਚੁੱਕਿਆ ਸੀ। ਹੁਣ ਪਛਤਾਵੇ ਤੋਂ ਬਿਨਾਂ ਕਰਮੇ ਕੋਲ ਕੁਝ ਵੀ ਨਹੀਂ ਬਚਿਆ ਸੀ।
ਬਲਜੀਤ ਕੌਰ ਸਿੱਧੂ
ਪੰਜਾਬੀ ਅਧਿਆਪਕਾ
ਮਾਤਾ ਰਾਜ ਕੌਰ ਸਸਸਸ
ਬਡਰੁੱਖਾਂ (ਸੰਗਰੂਰ)