ਸੁਰੀਲੀ ਆਵਾਜ਼ ਮਾਲਿਕ ਗਾਇਕ ਹਰਵਿੰਦਰ ਸਿੰਘ ਗੋਨੀ ਢੀਡਸਾ ਪਿੰਡ ਚੌਂਦਾ ਜ਼ਿਲ੍ਹਾ ਸੰਗਰੂਰ ਦਾ ਜੰਮ ਪਲ਼ 2022 ਤੋਂ UK ਰਹਿ ਰਿਹਾ ਹੈ ,ਬਚਪਨ ਵਿੱਚ ਗਾਇਕੀ ਦਾ ਸ਼ੌਂਕ ਕਾਰਨ ਮੋਹਾਲੀ ਚੰਡੀਗੜ੍ਹ ਦੇ ਕਈ ਸਟੂਡੀਓ ਮਿਊਜਿਕ ਉਸਤਾਦਾਂ ਤੋਂ ਸਿੱਖਿਆ ਹਾਸਿਲ ਕੀਤੀ ਤੇ ਨਾਲ ਹੀ ਡਰੀਮ ਅਚੀਵਰਜ ਮਿਊਜਿਕ ਅਕੈਡਮੀ ਪਟਿਆਲਾ ਤੋਂ 2019 ਤੋਂ 2021 ਤੱਕ ਸੰਗੀਤ ਸਿੱਖਿਆ ਹਾਸਿਲ ਕੀਤੀ 2019 , ਰੱਬ ਦੀ ਰਜ਼ਾ, ਗੀਤ ਨਾਲ਼ ਪੰਜਾਬੀ ਗਾਇਕੀ ਦੀ ਪਾਰੀ ਸ਼ੁਰੂ ਕਰਕੇ ਅੱਜ ਤੱਕ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ ਪਹਿਲਾ ਸਿੰਗਲ ਟਰੈਕ ,ਰੱਬ ਦੀ ਰਜਾ, ਰਾਹੀਂ ਸ਼ੁਰੂਆਤ ਵਿੱਚ ਹੀ ਉਸਨੇ ਆਪਣੀ ਗਾਇਕੀ ਦਾ ਘੇਰਾ ਵਿਸ਼ਾਲ ਕੀਤਾ 2020 ਵਿੱਚ ਦੂਜਾ ਗੀਤ ,ਬੈਕ ਬਾਈਟਰਸ , ਗੀਤਕਾਰ ਜਤਿੰਦਰ ਚੌਂਦਾ ਮਿਊਜ਼ਿਕ ਖੰਨੇ ਵਾਲੇ ਨਾਲ ਫਿਰ ਮਾਰਕੀਟ ਵਿੱਚ ਉਤਰਿਆ ਤੇ ਤੀਜਾ ਗੀਤ , ਸ਼ਿਕਾਰੀ , 2021 ਵਿੱਚ ਰਿਲੀਜ਼ ਹੋਣ ਨਾਲ ਅੰਤਰਰਾਸ਼ਟੀ ਪੱਧਰ ਤੇ ਉਸਦੀ ਪਹਿਚਾਣ ਵਧੀ ਉਸ ਗੀਤ ਨਾਲ ਉਸ ਦੀ ਚੰਗੀ ਪਛਾਣ ਬਣੀ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਤੇ ਨਾਲ ਹੀ ਤੀਸਰਾ ਗੀਤ ,ਸ਼ਿਕਾਰੀ , ਮਿਊਜ਼ਿਕ ਵਿਜੈ ਸਿੰਘ ਫੋਕ ਟੇਪ ਸਟੂਡੀਓ ਵੱਲੋਂ ਸ਼ਿੰਗਾਰਿਆ ਗਿਆ ਜਿਸ ਨਾਲ ਉਸ ਨੂੰ ਸਰੋਤਿਆਂ ਵੱਲੋਂ ਅੱਗੇ ਨਾਲੋਂ ਵੀ ਜਿਆਦਾ ਪਿਆਰ ਮਿਲਿਆ ਫਿਰ 2022 ਵਿੱਚ ਮਾਸਟਰ ਐਮਬੀਏ ਬਿਜਨਸ ਮੈਨੇਜਮੈਂਟ ਲਈ ਯੂਕੇ ਵਿਖੇ ਆ ਗਿਆ ਉੱਥੇ ਵੀ ਪੜਾਈ ਦੇ ਨਾਲ ਨਾਲ ਗਾਇਕੀ ਵਿੱਚ ਸਟੇਜ ਪ੍ਰੋਗਰਾਮਾਂ ਤੇ ਨਵੇਂ ਗੀਤ ਬਨਾਉਣ ਵਿੱਚ ਵੀ ਸਰਗਰਮ ਰਿਹਾ ਉੱਥੇ ਉਸ ਨੇ K2 ਰਿਕਾਰਡ ਵਿੱਚ ਵੀ ਗੀਤ ਰਿਕਾਰਡ ਕਰਵਾਏ ਜੋ ਆਉਣ ਵਾਲੇ ਦਿਨਾਂ ਵਿੱਚ ਹਿੱਟ ਗੀਤਾਂ ਉਸ ਨੂੰ ਸਟਾਰ ਗਾਇਕ ਬਣਾਉਣਗੇ , ਮਾਰਤੇ ਫਾਇਰ , ਜਾਦੂਗਰਨੀ, ਬਾਰਡਰ, ਗਦਾਰ ਗੀਤ K2 ਰਿਕਾਰਡ ਵਿੱਚ ਮਾਰਕੀਟ ਵਿੱਚ ਹਿੱਟ ਰਹੇ ਹਨ ਆਉਣ ਵਾਲੇ ਗੀਤਾਂ ਦੀ ਵੀ K2 ਰਿਕਾਰਡ ਵਲੋਂ ਵੀਡਿਓ ਸ਼ੂਟਿੰਗ ਕਮਪਲੀਟ ਹੋਣ ਤੋਂ ਬਾਦ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ

