ਬਲਾਕ ਅਨਦਾਣਾ ਦੇ ਵੱਖ ਵੱਖ ਪਿੰਡਾਂ, ਸਕੂਲਾਂ ਆਦਿ ਸੰਸਥਾਵਾਂ ਵਿੱਚ 17 ਸਤੰਬਰ ਨੂੰ ਪਿੰਡ ਵਾਲਿਆਂ,ਮੁਲਾਜ਼ਮਾਂ ਅਤੇ ਬੱਚਿਆਂ ਆਦਿ ਨੇ ਵਧ ਚੜ ਕੇ ਹਿੱਸਾ ਲਿਆ, ਜਿਸ ਵਿੱਚ ਹੀ ਬੀ.ਆਰ.ਸੀ. ਸਿਮਰਜੀਤ ਸਿੰਘ ਨੇ ਪਿੰਡ ਹਰੀਗੜ੍ਹ ਗਹਿਲਾਂ ਵਿਖੇ ਕੈਂਪੇਨ ਵਿੱਚ ਲੋਕਾਂ ਨਾਲ ਸ਼ਮੂਲੀਅਤ ਕੀਤੀ ਅਤੇ ਸਫ਼ਾਈ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ। ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਸੰਜਮ ਨਾਲ ਵਰਤਣ ਦੀ ਅਪੀਲ ਵੀ ਕੀਤੀ।