ਹੁਸ਼ਿਆਰਪੁਰ, 17 ਸਤੰਬਰ (ਅਮਰਜੀਤ ਸਿੰਘ ਰਾਜਾ)-ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਪਰਦਾਇ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਸੁਚੱਜੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋਤੀ ਜੋਤਿ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੇ 450 ਸਾਲਾ ਸ਼ਤਾਬਦੀ ਸਮਾਗਮਾਂ 'ਤੇ ਗੁਰਦੁਆਰਾ ਬਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਚੱਲ ਰਿਹਾ 7 ਦਿਨਾ ਲੰਗਰ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾl ਇਸ ਮੌਕੇ ਅੱਜ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਜਥੇਦਾਰ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ, ਸੰਤ ਬਾਬਾ ਜੋਗਾ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਜਥੇਦਾਰ ਬਾਬਾ ਮੇਜਰ ਸਿੰਘ ਸਾਹਨੇਵਾਲ, ਬਾਬਾ ਪ੍ਰਤਾਪ ਸਿੰਘ, ਜਥੇਦਾਰ ਬਾਬਾ ਸਤਨਾਮ ਸਿੰਘ ਫਿਰੋਜ਼ਪੁਰ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਦਲੇਰ ਸਿੰਘ, ਬਾਬਾ ਜੋਗਾ ਸਿੰਘ ਉੱਤਰਾਖੰਡ, ਬਾਬਾ ਗੁਰਦੇਵ ਸਿੰਘ ਝਬਾਲ, ਬਾਬਾ ਗੁਰਜੀਤ ਸਿੰਘ ਇਆਲੀ ਕਲਾਂ, ਬਾਬਾ ਹਰਜਿੰਦਰ ਸਿੰਘ ਸਪਰੋੜ ਜੀ ਨੇ ਹਾਜ਼ਰੀਆਂ ਭਰੀਆਂ ਤੇ ਲੰਗਰ ਛਕੇl ਸੰਤ ਬਾਬਾ ਨਰਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ 19 ਸਤੰਬਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ ਲਗਾਏ ਜਾ ਰਹੇ ਇਸ ਲੰਗਰ ਵਿੱਚ ਕੌਫੀ, ਕੋਲਡ ਡਰਿੰਕ, ਸਮੋਸੇ, ਮਕਰੌਨੀ, ਪਾਸਤਾ, ਪਕੌੜੇ, ਮਠਿਆਈਆਂ, ਖੀਰ, ਪਿਜ਼ਾ, ਬਰਗਰ, ਟਿੱਕੀਆਂ, ਭੱਲੇ ਤੇ ਗੁਰੂ ਕੇ ਲੰਗਰ ਆਦਿ ਅਤੁੱਟ ਵਰਤਾਏ ਜਾ ਰਹੇ ਹਨ l ਇਸ ਮੌਕੇ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ ਭੱਟੀ ਨਡਾਲੋਂ, ਬਾਬਾ ਅਕਾਸ਼ਦੀਪ ਸਿੰਘ ਬਾਸਰਕੇ ਗਿੱਲਾਂ, ਭਾਈ ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਗੁਰਸੇਵਕ ਸਿੰਘ ਭਾਮ, ਬਲਜਿੰਦਰ ਸਿੰਘ ਪੰਜੋੜ, ਪ੍ਰਿੰਸਪਾਲ ਸਿੰਘ, ਸਹਿਜ ਸਿੰਘ, ਜਸਪ੍ਰੀਤ ਸਿੰਘ ਜੱਸੂ ਪੰਜੋੜ, ਲਖਵਿੰਦਰ ਸਿੰਘ ਬਿੰਦਾ ਨਡਾਲੋਂ, ਧਰਮਿੰਦਰ ਸਿੰਘ ਸੋਨੂੰ ਨਡਾਲੋਂ, ਦਿਲਬਾਗ ਸਿੰਘ ਹਰਿਆਣਾ, ਦਲਵੀਰ ਸਿੰਘ ਨਡਾਲੋਂ, ਗੁਰਪਾਲ ਸਿੰਘ, ਨਿਹੰਗ ਅਮਰੀਕ ਸਿੰਘ, ਸਾਹਿਬ ਸਿੰਘ, ਸਰਵਿੰਦਰ ਸਿੰਘ ਠੀਡਾ, ਅਜੇਦੀਪ ਸਿੰਘ ਬਟਾਲਾ, ਰੇਸ਼ਮ ਸਿੰਘ ਤਰਨ ਤਾਰਨ, ਗੁਰਨਾਮ ਸਿੰਘ ਕੋਟ ਫਤੂਹੀ, ਰਣਜੀਤ ਸਿੰਘ ਕੱਦ ਗਿੱਲ, ਜਗਦੀਸ਼ ਸਿੰਘ ਮੁੱਗੋਪੱਟੀ ਆਦਿ ਹਾਜ਼ਰ ਸਨ l