10.61 ਕਰੋੜ ਨਾਲ ਸਕੂਲ ਆਫ ਐਮੀਂਨੈਸ, 1.67 ਕਰੋੜ ਨਾਲ ਤਿਆਰ ਹੋਵੇਗਾ ਸਿਹਤ ਕੇਂਦਰ
ਵਾਅਦਿਆਂ ਨੂੰ ਪਾਇਆ ਬੂਰ, ਕੀਰਤਪੁਰ ਸਾਹਿਬ ਦੀ ਨੁਹਾਰ ਬਦਲਣ ਦੀ ਮੁਹਿੰਮ ਨਿਰੰਤਰ ਜਾਰੀ
Kiratpur Sahib 23 ਸਤੰਬਰ ( ਦਮਨ ਅਰੋੜਾ )
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਪਵਿੱਤਰ , ਇਤਿਹਾਸਕ ਤੇ ਧਾਰਮਿਕ ਨਗਰੀ ਦੀ ਨੁਹਾਰ ਬਦਲਣ ਤੇ ਇਸ ਦਾ ਸਰਵਪੱਖੀ ਵਿਕਾਸ ਕਰਵਾਉਣ ਦੀ ਮੁਹਿੰਮ ਨੂੰ ਬੂਰ ਪਾਉਦੀਆਂ 10.61 ਕਰੋੜ ਨਾਲ ਸਕੂਲ ਆਂਫ ਐਮੀਨੈਂਸ ਅਤੇ 1.67 ਕਰੋੜ ਦੀ ਲਾਗਤ ਨਾਲ ਸਿਹਤ ਕੇਂਦਰ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਅੱਜ ਸ.ਬੈਂਸ ਇਨ੍ਹਾਂ ਕਾਰਜਾਂ ਦੀ ਸੁਰੂਆਤ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਵਿਕਾਸ ਪੱਖੋਂ ਦਹਾਕਿਆਂ ਤੋ ਅਣਗੋਲੇ ਇਸ ਇਤਿਹਾਸਕ ਨਗਰ ਦਾ ਸਰਵਪੱਖੀ ਵਿਕਾਸ ਕਰਵਾਉਣ ਦਾ ਵਾਅਦਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕੀਤਾ ਸੀ ਅਤੇ ਹੁਣ ਮੁਹਿੰਮ ਨੂੰ ਹੋਰ ਭਰਵਾ ਹੁਲਾਰਾ ਦਿੰਦੇ ਹੋਏ ਅੱਜ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਸੁਰੂ ਕਰਵਾਏ ਜਾ ਰਹੇ ਹਨ। ਸਕੂਲ ਆਫ ਐਮੀਨੈਂਸ ਵਿੱਚ ਕਰੋੜਾ ਰੁਪਏ ਨਾਲ ਰੈਨੋਵੇਸ਼ਨ ਦਾ ਕੰਮ, ਦੋ ਨਵੇ ਬਲਾਕ ਬਣਾਏ ਜਾ ਰਹੇ ਹਨ, ਮਲਟੀਪਰਪਰਸ਼ ਹਾਲ, ਲੈਬੋਰਟਰੀ, ਲਾਈਬ੍ਰੇਰੀ, ਕਲਾਸਰੂਮ, ਟੁਆਈਲਟ ਬਲਾਕ, ਲਿਫਟ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸੇ ਤਰਾਂ ਸਿਹਤ ਕੇਂਦਰ ਕੀਰਤਪੁਰ ਸਾਹਿਬ 1. 67 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ 5 ਏ.ਸੀ ਬਲਾਕ, ਏ.ਸੀ ਵੈਕਸੀਨੇਸ਼ਨ ਕਮਰਾ, ਟਰੇਨਿੰਗ ਹਾਲ ਵਿਚ ਜਰਨੇਟਰ ਸੈਂਟ, ਨਵੀ ਸੀਵਰ ਲਾਈਨ ਤੇ ਜਨਰਲ ਰੀਪੇਅਰ ਕੀਤੀ ਜਾਵੇਗੀ।
ਅੱਜ 25 ਸਤੰਬਰ ਨੂੰ ਸਵੇਰੇ 9 ਵਜੇ ਪੰਜਾਬ ਦੇ ਕੈਬਨਿਟ- ਮੰਤਰੀ ਹਰਜੋਤ ਸਿੰਘ ਬੈਂਸ ਕੀਰਤਪੁਰ ਸਾਹਿਬ ਵਿੱਚ ਦੋ ਵੱਡੇ ਪ੍ਰੋਜੈਕਟਾਂ ਦੇ ਕੰਮ ਦੀ ਸੁਰੂਆਤ ਕਰਨਗੇ। ਇਸ ਤੋ ਪਹਿਲਾ ਕੀਰਤਪੁਰ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾਉਦੇ ਹੋਏ ਪਤਾਲਪੁਰੀ ਚੋਂਕ ਦਾ ਸੁੰਦਰੀਕਰਨ ਕਰਵਾਇਆ ਗਿਆ ਹੈ, ਜਿੱਥੇ ਰਬਾਬ ਸੁਸੋਭਿਤ ਕੀਤੀ ਗਈ ਹੈ। ਕੀਰਤਪੁਰ ਸਾਹਿਬ ਦੇ ਸੀਵਰੇਜ ਟ੍ਰੀਟਮੈਂਟ ਪਲਾਟ ਵਰਗੇ ਕਰੋੜਾਂ ਦੇ ਪ੍ਰੋਜੈਕਟ ਲੋਕਾਂ ਲਈ ਸੋਗਾਤ ਬਣ ਰਹੇ ਹਨ। ਸ.ਬੈਂਸ ਵੱਲੋਂ 6 ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਦੀ ਨੁਹਾਰ ਬਦਲਣ ਲਈ ਵਿਆਪਕ ਯੋਜਨਾ ਉਲੀਕੀਆਂ ਜਾ ਰਹੀਆਂ ਹਨ।
19 ਅਕਤੂਬਰ ਨੂੰ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਫਿਨਲੈਂਡ ਜਾਣਗੇ- ਹਰਜੋਤ ਬੈਂਸ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਮਾਰਟ ਸਕੂਲ ਦੇ ਖੇਡ ਮੈਦਾਨ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ 19 ਅਕਤੂਬਰ ਨੂੰ ਸਿਖਲਾਈ ਲਈ ਫਿਨਲੈਂਡ ਜਾਣਗੇ। ਇਸ ਤੋ ਪਹਿਲਾਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿੰਘਾਪੁਰ ਅਤੇ ਮੁੱਖ ਅਧਿਆਪਕ ਆਈ.ਆਈ.ਐਮ ਅਹਿਮਦਾਬਾਦ ਸਿਖਲਾਈ ਲੈ ਚੁੱਕੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਵਾਈ ਯਾਤਰਾ ਰਾਹੀ ਈਸਰੋ ਦੀ ਕਾਰਜ ਪ੍ਰਣਾਲੀ ਦਿਖਾਈ ਗਈ ਹੈ।
ਸਿੱਖਿਆ ਮੰਤਰੀ ਅੱਜ ਸਰਕਾਰੀ ਸਮਾਰਟ ਸਕੂਲ ਜਿੰਦਵੜੀ ਵਿੱਚ 15 ਲੱਖ ਦੀ ਲਾਗਤ ਨਾਲ ਨਵੀਨੀਕਰਨ ਕੀਤੇ ਜਾਣ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ। ਇਸ ਖੇਡ ਮੈਦਾਨ ਵਿੱਚ ਫੁੱਟਬਾਲ, ਬਾਸਕਿਟਬਾਲ ਅਤੇ ਬੈਡਮਿੰਟਨ ਦੇ ਗਰਾਂਊਡ ਤਿਆਰ ਹੋਣਗੇ, ਜਿੱਥੇ ਇਲਾਕੇ ਦੇ ਵਿਦਿਆਰਥੀਆਂ ਨੂੰ ਖੇਡਾਂ ਲਈ ਢੁਕਵਾ ਮਾਹੌਲ ਮਿਲੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਇੱਕ ਹਜ਼ਾਰ ਤੋ ਵੱਧ ਸਰਕਾਰੀ ਸਕੂਲਾਂ ਵਿਚ ਜਾ ਕੇ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲਣੀ ਕਰ ਚੁੱਕੇ ਹਨ। ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵਾਈਫਾਈ ਨਾਲ ਜੋੜਿਆ ਗਿਆ ਹੈ, ਸਰਕਾਰੀ ਸੀਨੀ.ਸੈਕੰ.ਸਕੂਲਾਂ ਵਿੱਚ ਕੈਂਪਸ ਮੈਨੇਜਰ ਅਤੇ ਸੁਰੱਖਿਆ ਗਾਰਡ ਤੈਨਾਤ ਕੀਤੇ ਗਏ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਬੱਸਾਂ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ, ਸਕੂਲਾਂ ਵਿਚ ਸਫਾਈ ਕਰਮਚਾਰੀ ਤੈਨਾਤ ਕੀਤੇ ਗਏ ਹਨ, ਸਰਕਾਰੀ ਸਕੂਲਾਂ ਨੂੰ ਡਿਜੀਟਲ ਬਣਾਇਆ ਜਾ ਰਿਹਾ ਹੈ।
ਸ.ਬੈਂਸ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਕੁੱਲ ਸੰਸਾਰ ਵਿੱਚ ਹਮੇਸ਼ਾ ਦੇਸ਼ ਦਾ ਨਾਮ ਲਿਸ਼ਕਾਇਆ ਹੈ। ਸਾਡੇ ਖਿਡਾਰੀਆਂ ਨੇ ਖੇਡਾਂ ਵਿਚ ਦੇਸ਼ ਦੀ ਅਗਵਾਈ ਕੀਤੀ ਹੈ। ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਖੇਡ ਮੈਦਾਨਾਂ ਦਾ ਨਿਰਮਾਣ ਕਰਵਾ ਰਹੀ ਹੈ, ਇਸ ਲਈ ਫੰਡਾਂ ਦੀ ਕੋਈ ਘਾਟ ਨਹੀ ਹੈ। ਸਕੂਲਾਂ ਦੇ ਨਵੀਨੀਕਰਨ ਮੌਕੇ ਖੇਡ ਮੈਦਾਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਨਵੰਬਰ ਤੱਕ 3 ਕਰੋੜ ਦੀ ਲਾਗਤ ਨਾਲ ਲਖੇੜ ਪ੍ਰਾਇਮਰੀ ਸਕੂਲ ਤਿਆਰ ਕਰਕੇ ਲੋਕ ਅਰਪਣ ਕੀਤਾ ਜਾਵੇਗਾ। ਸਿੱਖਿਆ ਮੰਤਰੀ ਨੇ ਖੇਡਾਂ ਅਤੇ ਸਿੱਖਿਆ ਦੇ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸਿੱਖਿਆ ਮੰਤਰੀ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਸਕੂਲ ਸਟਾਫ ਅਤੇ ਪ੍ਰਿੰਸੀਪਲ ਵੱਲੋਂ ਸਿੱਖਿਆ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।
ਇਸ ਮੌਕੇ ਡਾ.ਸੰਜੀਵ ਗੌਤਮ ਮੈਂਬਰ ਮੈਡੀਕਲ ਕੋਂਸਲ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸੁਮਿਤ ਜਿੰਦਵੜੀ, ਰਿੰਕੂ, ਗੁਰਨਾਮ ਰਾਣਾ, ਦਲਜੀਤ ਨੰਬਰਦਾਰ, ਸੁਨੀਲ ਭਾਰਤਵਾਜ, ਜਸਕਰਨ ਨੰਬਰਦਾਰ, ਬਿੰਦੀ ਫੋਰਮੈਨ, ਓਲੰਪਿਅਨ ਰਣਜੀਤ ਸਿੰਘ, ਸੁਖਦੇਵ ਸਿੰਘ ਖਾਨਪੁਰ, ਅਵਤਾਰ ਸਿੰਘ ਬਾਬਾ, ਵਿਨੋਦ ਨੱਡਾ, ਜੱਗਾ ਬਹਿਲੂ, ਜੈ ਕ੍ਰਿਸ਼ਨ ਸਰਪੰਚ, ਜੈ ਕਿਸ਼ਨ ਸ.ਸਰਪੰਚ, ਪ੍ਰੇਮ ਚੰਦ, ਸੁਰਿੰਦਰ ਸੈਣੀ, ਅਮਰੀਸ਼ ਚੰਦਰ, ਊਸ਼ਾ ਰਾਣੀ, ਜਸਪ੍ਰੀਤ ਜੇ.ਪੀ, ਉਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਪ੍ਰਿੰ.ਅਰਵਿੰਦ ਕੁਮਾਰ ਤੇ ਪਤਵੰਤੇ ਹਾਜ਼ਰ ਸਨ।
ਵੱਖ ਵੱਖ ਧਾਰਮਿਕ ਅਸਥਾਨਾ ਤੇ ਨਤਮਸਤਕ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
ਗੁਰਦੁਆਰਾ ਭਾਤਪੁਰ ਸਾਹਿਬ, ਬਾਬਾ ਸ੍ਰੀ ਚੰਦ ਜੀ ਮੰਦਿਰ, ਧੂਣਾ ਮੰਦਿਰ, ਜਲਫਾ ਮਾਤਾ ਮੰਦਿਰ ਟੇਕਿਆ ਮੱਥਾ
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਵਿਸੇਸ਼ ਦੌਰੇ ਦੌਰਾਨ ਅੱਜ ਪਿੰਡ ਦੜੋਲੀ ਵਿੱਚ ਗੁਰਦੁਆਰਾ ਭਾਤਪੁਰ ਸਾਹਿਬ, ਦਬਖੇੜਾ ਅੱਪਰ ਵਿਖੇ ਬਾਬਾ ਸ੍ਰੀ ਚੰਦ ਜੀ ਮੰਦਿਰ, ਜਲਫਾ ਮਾਤਾ ਮੰਦਿਰ, ਧੂਣਾ ਮੰਦਿਰ ਵਿਖੇ ਅਸਥਾਨਾਂ ਤੇ ਮੱਥਾਂ ਟੇਕਿਆ, ਜਿੱਥੇ ਉਨ੍ਹਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ।
ਜਿਕਰਯੋਗ ਹੈ ਕਿ ਸ.ਹਰਜੋਤ ਸਿੰਘ ਬੈਂਸ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਵੱਜੋ ਅਹੁਦਾ ਸੰਭਾਲਣ ਉਪਰੰਤ ਆਪਣੇ ਹਲਕੇ ਵਿਚ ਪਹੁੰਚੇ, ਉਹ ਇਸ ਤੋ ਪਹਿਲਾ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਕੈਬਨਿਟ ਮੰਤਰੀ ਵੱਜੋਂ ਕੰਮ ਸੰਭਾਲ ਰਹੇ ਹਨ।
ਇਸ ਮੌਕੇ ਸ.ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸ਼ਹਿਰਾਂ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਸਕੂਲਾਂ ਦੀ ਨੁਹਾਬ ਬਦਲ ਰਹੇ ਹਾਂ, ਸਿਹਤ ਸਹੂਲਤਾਂ ਲੋਕਾਂ ਦੀਆਂ ਬਰੂਹਾਂ ਤੇ ਮਿਲ ਰਹੀਆਂ ਹਨ, ਪਿੰਡਾਂ ਵਿੱਚ ਜਲ ਸਪਲਾਈ, ਗੰਦੇ ਪਾਣੀ ਦੀ ਨਿਕਾਸੀ, ਕਮਿਊਨਿਟੀ ਸੈਂਟਰ, ਧਰਮਸ਼ਾਲਾ ਤੇ ਹੋਰ ਵਿਕਾਸ ਦੇ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਬਰਸਾਤਾ ਦੌਰਾਨ ਕੀਤੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ ਨਾਲ ਇਥੇ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆ ਗਈਆਂ ਹਨ, ਵਿਕਾਸ ਲਈ ਵਿਆਪਕ ਯੋਜਨਾ ਉਲੀਕਿਆਂ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।
ਇਸ ਮੌਕੇ ਡਾ.ਸੰਜੀਵ ਗੌਤਮ, ਮੀਡੀਆ ਕੋਆਰਡੀਨੇਟਰ ਦੀਪਕ ਸੋਨੀ, ਪ੍ਰਵੀਨ ਅੰਸਾਰੀ,ਪੱਮੂ ਢਿੱਲੋਂ, ਦੀਪਕ ਅਬਰੋਲ, ਸੁਮਿਤ ਤਲਵਾੜਾ, ਮਨਜੋਤ ਰਾਣਾ, ਦੀਪਕ ਬਾਂਸ, ਮਨੂੰ ਪੁਰੀ, ਨਿਤਿਨ ਸ਼ਰਮਾ, ਦਲਜੀਤ ਸਿੰਘ ਕਾਕਾ,ਕਾਲਾ ਸ਼ੋਕਰ, ਕਰਨ ਫੋਜੀ, ਸ਼ਿਵ ਕੁਮਾਰ, ਖੁਸ਼ੀ ਰਾਮ, ਦੀਪੂ ਬਰਾਰੀ, ਮੋਹਿਤ ਦੀਵਾਨ, ਸੁਮਿਤ ਬ੍ਰਹਮਪੁਰ, ਰਮਨਦੀਪ ਸਿੰਘ, ਅਜੇ ਸੈਣੀ, ਜੱਗਿਆ ਦੱਤ ਸੈਣੀ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।