ਭਾਦਸੋਂ 17 ਸਤੰਬਰ (ਭਰਪੂਰ ਸਿੰਘ ਮੱਟਰਾਂ) ਅੱਜ ਕੈਨੇਡਾ ਤੋ ਫੋਨ ਰਾਹੀਂ ਵਿਸ਼ੇਸ਼ ਗੱਲਬਾਤ ਕਰਦਿਆਂ ਜਰਨੈਲ ਸਿੰਘ ਮਾਂਗੇਵਾਲ ਨੇ ਕਿਹਾ ਕੇ ਆਉਣ ਵਾਲੀਆਂ ਪੰਚਾਇਤੀ ਚੋਣਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਮਰੱਥਕ ਜਾਂ ਉਮੀਦਵਾਰ ਨੂੰ ਲੋਕ ਮੂੰਹ ਨਾ ਲਾਉਣ ਕਿਉ ਕਿ ਇਹ ਪਾਰਟੀ ਸਿੱਖ ਸਮਾਜ ਨੂੰ ਖ਼ਤਮ ਕਰਨ ਤੇ ਤੁਲੀ ਹੋਈ ਹੈ ।ਇਸ ਪਾਰਟੀ ਨੇ ਹਰ ਸਮੇ ਸਿੱਖ ਕੌਮ ਨਾਲ ਧੱਕਾ ਹੀ ਨਹੀਂ ਕੀਤਾ ਸੱਗੋਂ ਇਸ ਕੌਮ ਦੀ ਹਰ ਅਵਾਜ ਨੂੰ ਚੁੱਪ ਕਰਾ ਦਿੱਤਾ ਗਿਆ ਹੈ ।ਜਿਸ ਦੀ ਤਾਜਾ ਮਸਾਲ ਐੱਮ.ਪੀ ਅੰਮ੍ਰਿਤਪਾਲ ਸਿੰਘ ਨੂੰ ਡਿੱਬਰੂਗੜ੍ਹ ਦੀ ਅਸਾਮ ਜੇਲ ਚ ਬੰਦ ਕੀਤਾ ਹੋਣਾ ਹੈ ।ਉਹਨਾਂ ਅੱਗੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੇ ਬੰਦੀ ਸਿੰਘਾਂ ਨੂੰ ਜਲਦੀ ਰਿਹਾ ਕੀਤਾ ਜਾਵੇ ਨਹੀਂ ਤਾਂ ਬਾਹਰਲੇ ਦੇਸ਼ਾਂ ਦੀ ਸਿੱਖ ਜਮਾਤ ਵੱਲੋ ਵੱਡੇ ਪੱਧਰ ਤੇ ਸੰਘਰਸ਼ ਜਾਰੀ ਕੀਤਾ ਜਾਵੇਗਾ ।ਇਸ ਮੌਕੇ ਉਹਨਾਂ ਦੇ ਨਾਲ ਗੁਰਬਚਨ ਸਿੰਘ ਖਾਲਸਾ, ਹਰਸਿਮਰਨ ਕੌਰ ਗਿੱਲ, ਦਲਬੀਰ ਸਿੰਘ ਖਾਲਸਾ, ਹਰਜੀਤ ਸਿੰਘ ਬੇਨੀਪਾਲ ਤੋ ਇਲਾਵਾਂ ਕੈਨੇਡਾ ਦੀਆਂ ਸਿੱਖ ਜੱਥੇਬੰਦੀਆ ਦੇ ਆਗੂ ਹਾਜ਼ਰ ਸਨ।