ਖੁਸ਼ੀ ਗਮੀ ਦੇ ਸਮਾਗਮਾਂ ਲਈ ਕਮਿਓਨਟੀ ਹਾਲ ਦਾ ਕਿਰਾਇਆ ਘੱਟ ਕਰਨ ਦਾ ਚੁੱਕਿਆ ਮੁੱਦਾ-ਭਾਦਸੋਂ, 15 ਸਤੰਬਰ (ਭਰਪੂਰ ਸਿੰਘ ਮੱਟਰਾਂ) ਉਘੇ ਸਮਾਜ ਸੇਵੀ ਨਰਿੰਦਰ ਜੋਸ਼ੀ ਭਾਦਸੋਂ ਨੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਬੀੜਾ ਉਠਾਇਆ ਹੈ ਜਿਸ ਤਹਿਤ ਉਨ੍ਹਾਂ ਨੇ ਐਸ.ਡੀ.ਐਮ.ਨਾਭਾ ਨੂੰ ਲਿਖਤੀ ਰੂਪ ਵਿੱਚ ਨਗਰ ਪੰਚਾਇਤ ਭਾਦਸੋਂ ਵੱਲੋਂ ਬਣਾਏ ਗਏ ਕਮਿਓਨਟੀ ਹਾਲ ਵਿੱਚ ਕਰਵਾਏ ਜਾਣ ਵਾਲੇ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਦੀ ਫੀਸ ਵਜੋਂ ਲਏ ਜਾਂਦੇ ਕਿਰਾਏ ਨੂੰ ਘੱਟ ਕਰਨ ਦੀ ਬੇਨਤੀ ਕੀਤੀ ਹੈ । ਇਸ ਸਬੰਧੀ ਜੋਸ਼ੀ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਕਮਿਓਨਟੀ ਹਾਲ ਦਾ ਕਿਰਾਇਆ ਲਗਭਗ 6 ਹਜ਼ਾਰ ਰੁਪਏ ਅਤੇ 1 ਹਜ਼ਾਰ ਰੁਪਏ ਸਿਕਓਰਟੀ ਨਿਸ਼ਚਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਗਰੀਬ ਤੇ ਲੋੜਵੰਦ ਲੋਕ ਜਿਨਾਂ ਕੋਲ ਖੁਸ਼ੀ ਗਮੀ ਦੇ ਸਮਾਗਮ ਕਰਵਾਉਣ ਦੀ ਜਗ੍ਹਾ ਦੀ ਘਾਟ ਹੁੰਦੀ ਹੈ, ਉਹ ਕਮਿਓਨਟੀ ਹਾਲ ਦੀ ਵੱਧ ਕਿਰਾਇਆ ਹੋਣ ਕਾਰਨ ਅਦਾ ਨਹੀਂ ਕਰਕੇ ਸਕਦੇ। ਉਨ੍ਹਾਂ ਦੱਸਿਆ ਕਿ ਇਸ ਕਮਿਓਨਟੀ ਹਾਲ ਦੇ ਨਜ਼ਦੀਕ ਹੀ ਇੱਕ ਧਾਰਮਿਕ ਸਥਾਨ ਹੈ ਜਿੱਥੇ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਦਾ ਕਿਰਾਇਆ ਨਹੀਂ ਲਿਆ ਜਾਂਦਾ। ਜੋਸ਼ੀ ਨੇ ਪ੍ਰਸ਼ਾਸਨ ਕੋਲੋਂ ਇਹ ਮੰਗ ਕੀਤੀ ਹੈ ਕਿ ਕਮਿਓਨਟੀ ਹਾਲ ਦਾ ਕਿਰਾਇਆ ਲੋੜਵੰਦਾਂ ਲਈ ਬਿਲਕੁਲ ਮੁਆਫ਼ ਕੀਤਾ ਜਾਵੇ ਅਤੇ ਬਾਕੀ ਲੋਕਾਂ ਲਈ ਬਹੁਤ ਘੱਟ ਕਿਰਾਇਆ ਨਿਸਚਿਤ ਕੀਤਾ ਜਾਵੇ ਤਾਂ ਜੋ ਹਰ ਲੋੜਵੰਦ ਅਤੇ ਗਰੀਬ ਵਿਅਕਤੀ ਆਪਣੇ ਖੁਸ਼ੀ ਗਮੀ ਦੇ ਪ੍ਰੋਗਰਾਮ ਇਸ ਕਮਿਓਨਟੀ ਹਾਲ ਵਿੱਚ ਕਰਵਾ ਸਕਣ। ਜੋਸ਼ੀ ਨੇ ਦੱਸਿਆ ਕਿ ਉਹ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਲਈ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।