ਨਵਾਂ ਸ਼ਹਿਰ 17
ਸਤੰਬਰ ਜੀ ਚੰਨੀ ਪਠਲਾਵਾ
- ਸਥਾਨਕ ਬਾਬਾ ਵਜ਼ੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਦੀ ਬੁਰਾਈ ਤੋਂ ਜਾਗਰੂਕਤਾ ਨਾਟਕ “ਨਸ਼ਿਆਂ ਨੇ ਘਰ ਪੱਟਤੇ” ਖੇਡਿਆ ਗਿਆ। ਜਿਸ ਵਿੱਚ ਵਨੀਤ ਕੌਰ, ਈਸ਼ਾ, ਪੁਨੀਤ,ਲਵਜੋਤ, ਅਰਸ਼ ਮੱਟੂ, ਸ਼ਾਨੰ ਤੇ ਨਵਲ ਨੇ ਬਤੌਰ ਪਾਤਰ ਹਿੱਸਾ ਲਿਆ। ਨਾਟਕ ਨੇ ਦਰਸ਼ਕਾ ਤੇ ਗਹਿਰਾ ਪ੍ਰਭਾਵ ਪਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਜਸਬੀਰ ਸਿੰਘ ਦੀ ਅਗਵਾਈ ਵਿੱਚ ਬੁਰਾਈਆਂ ਤੋਂ ਜਾਗਰੂਕਤਾ ਸੈਮੀਨਾਰ ਦਾ ਸੰਚਾਲਨ ਵੀ ਕੀਤਾ ਗਿਆ। ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰਧਾਨ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਜੇ ਐਸ ਗਿੱਦਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਿਆਂ ਦੇ ਵਿਉਪਾਰੀਆਂ ਵਲੋਂ ਧੰਨ ਕਮਾਉਣ ਲਈ ਪੁੰਗਰ ਰਹੀ ਯੁਵਾ ਪੀੜ੍ਹੀ ਤੇ ਪੂਰੀ ਅੱਖ ਹੈ। ਇਸ ਵੇਲੇ ਵਿਦਿਅਕ ਅਦਾਰਿਆਂ ਵਿੱਚ ਵਿਦਿਆ ਪ੍ਰਾਪਤ ਕਰਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਵਰਤੋਂ ਤੋਂ ਅਤੇ ਵੇਚਣ ਵਾਲ੍ਹੇ ਪਾਪੀਆਂ ਅਤੇ ਬੁਰਾਈਆ ਤੋਂ ਬਚਣ ਦੀ ਲੋੜ ਹੈ। ਇਸ ਵੇਲੇ ਸਮਾਜਿਕ ਔਕੜਾਂ ਦੀ ਜੜ੍ਹ ਨਸ਼ੇ ਹੀ ਹਨ। ਨਸ਼ੇੜੀਆਂ ਦੇ ਘਰਾਂ ਵਿੱਚ ਗ੍ਰਹਿਣੀਆਂ ਤੇ ਬੱਚੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਇਸ ਬੁਰਾਈ ਤੋਂ ਬਚਣ ਵਾਸਤੇ ਖੇਡਾਂ, ਸਾਹਿਤਕ ਤੇ ਉਸਾਰੂ ਸਭਿਆਚਾਰਕ ਸਰਗਰਮੀਆਂ ਵਿੱਚ ਸ਼ਮੂਲੀਅਤ ਕਰਨਾ ਲਾਹੇਵੰਦ ਹੈ। ਵਿਸ਼ੇਸ਼ ਮਹਿਮਾਨ ਪ੍ਰਵੀਨ ਕੁਮਾਰ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਬੁਰਾਈ ਤੋਂ ਬਚਣ ਲਈ ਖੇਡਾਂ ਵਿੱਚ ਭਾਗ ਲੈਣ ਤੇ ਜ਼ੋਰ ਦਿੱਤਾ। ਉਹਨਾਂ ਨੇ ਸੈਮੀਨਾਰ ਵਿੱਚ ਸ਼ਾਮਲ ਇਕੱਠ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਣ ਦੀ ਪ੍ਰਤੀਬੱਧਤਾ ਦੀ ਕਸਮ ਚੁੱਕਾਈ। ਇਸ ਮੌਕੇ ਜਸਵੀਰ ਸਿੰਘ ਪ੍ਰਿੰਸੀਪਲ, ਜੇ ਐਸ ਗਿੱਦਾ, ਪ੍ਰਵੀਨ ਕੁਮਾਰ ਸਟਾਫ ਮੈਂਬਰ ਸੁਰਜੀਤ ਕੌਰ, ਸ਼ਮਾ ਮਲਹੱਨ, ਸੰਦੀਪ ਕੌਰ, ਸੁਖਜਿੰਦਰ ਸਿੰਘ, ਨਵਜੀਤ ਸਿੰਘ, ਰਿਆ, ਨੇਹਾ ਤੇ ਕਮਲ ਹਾਜਰ ਸਨ।