ਪਿੰਡ ਝਾਂਡੀਆਂ ਜਿਲਾ ਰੋਪੜ ਤਹਿ:ਅਨੰਦਪੁਰ ਸਾਹਿਬ, ਸੁਣਨਾ ਨਾਲ ਧਿਆਨ,
ਇਸ ਪਿੰਡ ਅੰਦਰ ਪ੍ਰਗਟ ਹੋਈ, ਹੈ ਆ ਸ਼ਕਤੀ ਇਕ ਮਹਾਨ।
ਧੰਨ ਪਿਤਾ ਰੱਖਾ ਰਾਮ ਧੰਨ ਮਾਤਾ,ਧੰਨ ਭੈਣ ਭਾਈ ਪਰਿਵਾਰ,
ਜਿਸ ਘਰ ਅੰਦਰ ਇਕ ਗੈਵੀ ਤਾਕਤ,ਹੈ ਆਉਣ ਲਿਆ ਅਵਤਾਰ।
ਮਾਂ ਬਾਪ ਦੀ ਰਹਿਮਤ ਪਾ ਕੇ, ਸਤਿ ਗੁਰ ਜਦ ਧਰਤੀ 'ਤੇ ਆਇਆ,
ਸੌ ਮਣ ਜਿਡਾ ਉਦੇਸ਼ ਲੈ ਕੇ , ਮਾਂ ਮਣਸ਼ੋ ਘਰ ਜਾਇਆ।
ਗੋਦੀ ਵਿੱਚ ਬਠਾ ਕੇ ਮਾਂ ਜਦ , ਬਾਲਕ ਤਾਈਂ ਖਡਾਵੇ ,
ਪਲ-ਪਲ ਪਿਆਰ ਜਤਾਉਂਦੀ ਜਾਵੇ, ਸ਼ਾਮ ਹੀ ਨਜ਼ਰੀ ਆਵੇ।
ਬਚਪਨ ਦੇ ਵਿੱਚ ਇਕ ਦਿਨ ਬਾਲਕ, ਵਿੱਚ ਸਮਾਧੀ ਆਇਆ,
ਹੋਸ਼ ਹਵਾਸ਼ ਗੁਆ ਕੇ ਆਪਣੀ, ਸੀ ਪ੍ਰਭੂ ਨਾਮ ਧਿਆਇਆ।
ਭੈਣ ਭਾਈ ਸਭ ਵੇਖ ਰਹੇ ਸੀ, ਸੀ ਵੇਖ ਰਿਹਾ ਸ਼ਰੀਕਾ ਭਾਈ,
ਹੋਸ਼ ਹਵਾਸ਼ ਕਾਇਮ ਕਰਨ ਲਈ,ਫੇਰ ਲੱਗੇ ਪਲਾਉਣ ਦਵਾਈ।
ਮਾਂ ਬਾਪ ਨੇ ਹੱਥ ਜੋੜ ਕੇ,ਸਤਿਗੁਰ ਵੱਲ ਸੀ ਧਿਆਨ ਲਗਾਇਆ।
ਬਾਲਕ ਤੇਰਾ ਤੂੰ ਬਾਲਕ ਦਾ,ਅਸੀਂ ਤਾਂ ਇਕ ਕਰਜ਼ ਨਿਭਾਇਆ,
ਭੂਰੀ ਵਾਲੇ ਫੇਰ ਰਹਿਮਤ ਕੀਤੀ, ਲਾਲ ਦਾਸ ਗੁਰ ਆਇਆ,
ਇਸ ਬਾਲਕ ਨੂੰ ਸੀਨੇ ਲਾ ਕੇ, ਗੁਰ ਬੰਦੀ ਛੋੜ ਧਿਆਇਆ।
ਸਤਿ ਗੁਰ ਮਹਿਰ ਭਰੀ ਨਿਗਾਹ ਜਦ,ਵੱਲ ਬਾਲਕ ਦੇ ਆਈ,
ਇਉਂ ਜਾਪੇ ਜਿਉਂ ਅਸਮਾਨੋਂ ਚੰਦਾ,ਹੈ ਠੰਡਕ ਰਿਹਾ ਵਰਸਾਈ।
ਪਲ-ਪਲ ਬਾਲਕ ਹੋਸ਼ 'ਚ ਆ ਕੇ, ਬੰਦੀ ਛੋੜ ਧਿਆਇਆ,
ਵਿੱਚ ਸਮਾਧੀ ਜੋ ਕੁੱਝ ਵੇਖਿਆ, ਉਸ ਨੂੰ ਸੀਸ ਨਿਵਾਇਆ।
ਲਾਲ ਦਾਸ ਗੁਰ ਕਿਰਪਾ ਦੇ ਵਿੱਚ,ਗੁਰ ਬਰਮਾ ਨੰਦ ਜਦ ਆਇਆ,
ਇਸ ਬਾਲਕ ਨੂੰ ਪਾਸ ਬਠਾ ਕੇ,ਸਤਿ ਗੁਰੂ ਚਰਨੀਂ ਲਾਇਆ।
ਗੁਰ ਦਿੱਖਿਆ ਸਨਿਆਸ ਵੀ ਦਿੱਤਾ,ਸੀ ਦਿੱਤੀ ਸਭ ਰੌਸ਼ਨਾਈ,
ਇਸ ਧਰਤੀ ਦੇ ਦੁੱਖ ਖੰਡਨ ਹਿਤ, ਇਕ ਚੇਤਨ ਜੋਤਿ ਜਗਾਈ।
ਕਾਸ਼ੀ ਵਿੱਦਿਆ ਪੀਠ ਪੜਨ ਲਈ,ਜਦ ਸਤਿਗੁਰ ਫੁਰਮਾਇਆ,
ਪਲ-ਪਲ ਹੁਕਮ ਗੁਰਾਂ ਦਾ ਮੰਨ ਕੇ,ਫੇਰ ਵੱਲ ਕਾਸ਼ੀ ਦੇ ਧਾਇਆ।
ਕਾਸ਼ੀ ਵਿੱਦਿਆ ਪਾ ਕੇ ਸਤਿ ਗੁਰ, ਜੀਵਨ ਉੱਚ ਬਣਾਇਆ,
ਆਚਾਰੀਆ ਸ਼ਬਦ ਨਾਲ ਪਰਗਟ ਹੋ ਕੇ,ਆਪਣਾ ਰੂਪ ਵਿਖਾਇਆ।
ਆਚਾਰੀਆ ਚੇਤਨਾ ਨੰਦ ਚੇਤਨ ਹੋ ਕੇ,ਜਦ ਚੱਕਰ ਧਰਤੀ 'ਤੇ ਲਾਵਣ,
ਇੰਗਲੈਂਡ ਅਮਰੀਕਾ ਗਰੀਸ ਜਾ ਵਿੱਚ ਕਨੇਡਾ, ਸੁੱਤੇ ਮੁਲਕ ਜਗਾਵਣ।
ਆਪਣੇ ਰੁਹਾਨੀ ਪਰ ਬਚਨਾਂ ਨਾਲ, ਜਦ ਸੰਗਤ ਨੂੰ ਸਮਝਾਵਣ,
ਨਾਮ ਸ਼ਬਦ ਗੁਰ ਮੰਤਰ ਦੈ ਕੇ , ਪਰ ਉਪਕਾਰ ਕਮਾਵਣ।
ਗੁਰ ਬਰਮਾ ਜੋ ਡਿਉਟੀ ਲਾ ਗਏ, ਉਸ ਵਿੱਚ ਫ਼ਰਕ ਨਾ ਪਾਵਣ,
ਜੋ ਸਿੱਖਿਆ ਕਾਜ ਚਲਾਏ ਸਤਿ ਗੁਰੂ, ਉਨ੍ਹਾਂ 'ਤੇ ਧਿਆਨ ਲਗਾਵਣ।
ਹਰ ਬੱਚੀ ਨੂੰ ਗਿਆਨ ਦੇਣ ਦਾ, ਸਤਿ ਗੁਰੂ ਵਾਲਾ ਵਚਨ ਨਿਭਾਵਣ,
ਪੁੰਨ ਦਾਨ ਨਾਮ ਜਪਣ ਦਾ ਵੀ, ਗੁਰ ਦਾ ਸੰਦੇਸ਼ ਸੁਣਾਵਣ।
ਗੁਰ ਦੀ ਕਿਰਪਾ ਰੱਬ ਦੀ ਰਹਿਮਤ,ਦੇ ਵਿੱਚ ਜੋ ਕੁੱਝ ਦਿਖਿਆ,
ਸ਼ਾਨ ਗੁਰਾਂ ਦੀ ਇਸ ਤੋਂ ਉੱਪਰ, ਹੈ ਜੋ ਕੁੱਝ ਇੱਥੇ ਲਿਖਿਆ।
ਨਲ ਕਲਮ ਦੇ ਕਾਗਜ਼ ਉੱਤੇ , ਨਾ ਆਵਣ ਗੁਣ ਤੇਰੇ,
ਬਨਾਰਸੀ ਦਾਸ ਅਧਿਆਪਕ ਰੱਤੇਵਾਲ ਤਾਂ,ਲਾਵੇ ਜੋਰ ਬਥੇਰੇ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286
ਪਿੰਡ: ਰੱਤੇਵਾਲ ਤਹਿ: ਬਲਾਚੌਰ
ਜਿਲਾ: ਐਸ ਬੀ ਐਸ ਨਗਰ ਨਵਾਂਸ਼ਹਿਰ
( ਪੰਜਾਬ)PUNJAB