ਪਰਦੇਸੀ ਹੋ ਗਏ ਨੇ ਪੁੱਤ ਸਾਡੇ,
ਸੁਣ ਵਤਨਾਂ ਦੀ ਸਰਕਾਰੇ ,
ਪਰਦੇਸੀ ਹੋ ਗਏ ਨੇ ਸੁਪਨੇ ਵੀ ਸਾਰੇ ,
ਸੁਣ ਵਤਨਾਂ ਦੀ ਸਰਕਾਰੇ !!
ਤੂੰ ਚਾਹੁੰਦੀ ਨਹੀਂ ਤਰੱਕੀ ਕਰਨ ਸਾਡੇ ਬੱਚੇ ਵਾਲੇ,
ਫੇਰ ਕਿੱਥੋਂ ਲੱਭਣਗੀ ਤੂੰ ਰੈਲੀਆਂ ਲਈ ਮਾਵਾ ਦੇ ਪੁੱਤ ਬੇਰੋਜ਼ਗਾਰੇ !!
ਫਾਈਲਾਂ ਵਿੱਚ ਗੁਆਚ ਗਏ ਨੇ ਨੌਕਰੀਆਂ ਵਾਲੇ ਵਾਅਦੇ ,
ਤੂੰ ਉਲਝਾ ਕੇ ਰੱਖਿਆ ਦੇਸ਼ ਨੂੰ ਵਿੱਚ ਮੰਦਿਰ, ਮਸਜਿਦ ,ਗੁਰਦੁਆਰੇ !!
ਕਿਸੇ ਰਾਜ ਵਿੱਚ ਹਿੰਦੂ ,ਤੇ ਕਿਸੇ ਰਾਜ ਵਿੱਚ ਮੁਸਲਿਮ ,
ਪਤਾ ਨਹੀਂ ਕਿਉਂ ਆ ਜਾਂਦੇ ਨੇ ਖਤਰੇ ਵਿੱਚੋਂ ਸਾਰੇ !!
ਅੱਖਾਂ ਵਿੱਚੋਂ ਹੰਜੂ ਲੈ ਕੇ, ਦਿਲ ਵਿੱਚ ਸੁਪਨੇ ਲੈ ਕੇ
ਵਰਕ, ਸਟੱਡੀ ਭਾਵੇਂ ਡੰਕੀ ਤੁਰ ਪਏ ਨੇ ਗੱਭਰੂ ਸਾਰੇ !!
ਮਾਵਾਂ ਵਿੱਚੋਂ ਫਰਕ ਨਹੀਂ ਹੁੰਦਾ ਭਾਵੇਂ ਮੰਮੀ ਭਾਵੇਂ ਅੰਮੀ,
"ਨੀਲ" ਜਿਗਰ ਦੇ ਟੁਕੜੇ ਦੋਨਾਂ ਨੇ ਤੋਰੇ ਦੋਨਾਂ ਦੇ ਦਰਦ ਨੇ ਸਾਂਝੇ !!
ਨਾਮ - ਨੀਲਮ ਰਾਣਾ (ਮਯੂਜਿਕ ਟੀਚਰ)
ਡੇਰਾ ਬਸੀ , ਮੁਹਾਲੀ
(ਪੰਜਾਬ)