ਦਿਲ ਦੇ ਢੱਠੇ ਖੰਡਰਾਂ ਨੂੰ ਵੀ
ਮੁੜਕੇ ਜਾਗ ਲਗਾਉਂਦੇ ਸੁਪਨੇ..!!
ਸ਼ੁਰੂਆਤ ਨੈਣਾਂ ਤੋਂ ਕਰਕੇ
ਕੀ-ਕੀ ਮਹਿਲ ਬਣਾਉਂਦੇ ਸੁਪਨੇ.!!
ਕਿਸਮਤ ਨੂੰ ਕਿਉਂ ਕੋਸੀ ਜਾਣਾ
ਆਪਣਾ ਰੰਗ ਦਿਖਾਉਂਦੇ ਸੁਪਨੇ..!!
ਕਾਮਯਾਬੀਆਂ ਆਪ ਆਉਂਦੀਆਂ
ਜਦ ਹਰਕ਼ਤ ਵਿਚ ਆਉਂਦੇ ਸੁਪਨੇ.!!
ਜਦ ਵੀ ਟੁੱਟਦਾ "ਮੀਤ ਨਡਾਲੋਂ "
ਦੇਣ ਦਿਲਾਸੇ ਆਉਂਦੇ ਸੁਪਨੇ..!!
ਮਨਵੀਰ "ਮੀਤ " ਨਡਾਲੋਂ
6239920593