❣️❣️
ਅੱਜ ਜਨਮ ਦਿਨ ਹੋਵੇ ਤੈਨੂੰ
ਮੁਬਾਰਕਬਾਦ ਵੇ,
ਸੋਹਣਿਆ ਵੀਰਾ ਤੈਥੋਂ ਜਾਵਾਂ,
ਕੁਰਬਾਨ ਵੇ,
ਖੁਸ਼ ਰਹੇ ਸਦਾ ਏਹੀ ਦੁਆ ਮੇਰੀ,
ਬਰਕਤਾਂ ਨਾਲ਼ ਰਹਿਣ ਭਰੀਆਂ,
ਤੇਰੀਆਂ ਕੋਠੀਆਂ ਵੇ,
ਹਰ ਦਿਨ ਤੇਰਾ ਸੋਹਣਾ ਹੋਵੇ,
ਕਰੇ ਤਰੱਕੀਆਂ ਵੇ,
ਤੈਥੋਂ ਮੈਂ ਵਾਰੀ ਜਾਵਾਂ,
ਮਾਪਿਆਂ ਦਿਆਂ ਲਾਡਲਿਆਂ ਵੇ।
ਵੀਰਿਆਂ ਨਾਲ਼ ਵੱਸਦੇ ਪੇਕੇ,
ਭਾਬੀਆਂ ਨਾਲ਼ ਬਣਦੇ ਘਰ ਵੇ।
ਭਤੀਜੀਆਂ ਭਤੀਜਿਆਂ ਨਾਲ਼,
ਮਹਿਕਣ ਵਿਹੜੇ ਵੇ।
ਕਰੇ ਤਰੱਕੀਆਂ ਤੇ ਤੰਦਰੁਸਤ ਰਹੇ ਵੇ,
ਜਨਮ ਦਿਨ ਮੁਬਾਰਕ ਹੋਵੇ,
ਸੋਹਣਿਆ ਵੀਰਾ ਵੇ।
ਭੈਣ ਨਿੱਤ ਖੈਰਾਂ ਮੰਗਦੀ,
ਦੇਵੇ ਝੋਲੀਆਂ ਭਰ ਦੁਆਵਾਂ ਵੇ।
ਕਰਦੀ ਹੈ ਨਾਜ਼ ਤੇਰੇ 'ਤੇ,
ਤੇਰੀ ਭੈਣ ਵੇ।
ਪਰਵੀਨ ਕੌਰ ਸਿੱਧੂ