ਬਾਘਾਪੁਰਾਣਾ 16 ਸਤੰਬਰ (ਸਾਧੂ ਰਾਮ ਲੰਗੇਆਣਾ)
ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਤੇ ਦਿੱਤੇ ਜਾਣ ਵਾਲੇ ਬਾਬਾ ਫਰੀਦ ਸਮਾਜ ਸੇਵੀ ਅਵਾਰਡ ਲਈ ਅੰਤਰ ਰਾਸ਼ਟਰੀ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਓਬਰਾਏ, ਮੈਨੇਜਿੰਗ ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਚੋਣ ਕੀਤੀ ਗਈ ਹੈ ਇਸ ਅਵਾਰਡ ਵਿੱਚ ਦੁਸ਼ਾਲਾ, ਮਮੈਂਟੋ ਤੇ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਇਕਾਈ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ. ਭਰਪੂਰ ਸਿੰਘ, ਇਕਾਈ ਮੈਂਬਰ ਸ. ਜਗਪਾਲ ਸਿੰਘ ਬਰਾੜ, ਦਵਿੰਦਰ ਸਿੰਘ ਸੰਧੂ, ਸੂਰਤ ਸਿੰਘ ਖਾਲਸਾ, ਜਸਬੀਰ ਸਿੰਘ ਬਰਾੜ, ਬਲਜੀਤ ਸਿੰਘ,ਕਰਮਿੰਦਰ ਸਿੰਘ ਬਿੱਟੂ,ਕਰਮਜੀਤ ਸਿੰਘ ਹਰਦਿਆਲੇਆਣਾ, ਪ੍ਰਦੀਪ ਚਮਕ, ਕਰਮਜੀਤ ਸਿੰਘ, ਗੁਰਜੰਗ ਸਿੰਘ ਤੋਂ ਇਲਾਵਾ ਸ਼੍ਰੀ ਪ੍ਰਵੀਨ ਕਾਲਾ, ਕੈਪਟਨ ਧਰਮ ਸਿੰਘ ਗਿੱਲ, ਇੰਦਰਜੀਤ ਸਿੰਘ ਖੀਵਾ, ਲਖਵਿੰਦਰ ਸਿੰਘ ਹਾਲੀ, ਗੁਰਿੰਦਰ ਸਿੰਘ ਮਹਿੰਦੀ ਰੱਤਾ, ਸੀਰ ਸੰਸਥਾ ਦੇ ਸੰਦੀਪ ਅਰੋੜਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾਕਟਰ ਐਸ.ਪੀ. ਸਿੰਘ ਓਬਰਾਏ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਇਹ ਸੁਚੱਜੀ ਚੋਣ ਲਈ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ। ਸਰਦਾਰ ਭਰਪੂਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਡਾਕਟਰ ਐਸ. ਪੀ. ਓਬਰਾਏ ਵੱਲੋਂ ਫਰੀਦਕੋਟ ਵਿਖੇ ਕਰੋੜਾਂ ਰੁਪਏ ਖਰਚ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਆਕਸੀਜਨ ਪਲਾਂਟ,ਆਰ .ਓ. ਸਿਸਟਮ ਅਤੇ ਹੋਰ ਲੋੜੀਂਦਾ ਸਾਜ਼ੋ-ਸਮਾਨ,ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਦੇ ਰਹਿਣ ਲਈ ਰੈਣ ਬਸੇਰਾ ਅਤੇ ਬਹੁਤ ਹੀ ਘੱਟ ਰੇਟਾਂ ਤੇ ਕਲੀਨੀਕਲ ਲੈਬਾਰਟਰੀ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਤੋਂ ਇਲਾਵਾ ਵਿਧਵਾ,ਅਪੰਗਾਂ ਅਤੇ ਲੋੜਵੰਦਾਂ ਨੂੰ ਪੈਨਸ਼ਨਾਂ,ਦੇ ਰੂਪ ਵਿੱਚ ਮਾਲੀ ਮੱਦਦ ਕੀਤੀ ਜਾ ਰਹੀ ਹੈ,ਖਿਡਾਰੀਆਂ ਨੂੰ ਵਧੇਰੇ ਸਹੁਲਤਾਂ ਪ੍ਰਦਾਨ ਕਰਨ ਲਈ ਵੱਖ-ਵੱਖ ਖੇਡ ਸੰਸਥਾਵਾਂ ਨੂੰ ਮਾਲੀ ਮੱਦਦ ਵੀ ਦਿੱਤੀ ਜਾਂਦੀ ਹੈ ਉਥੇ ਹੀ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਸਿਲਾਈ ਕਢਾਈ ਸੈਂਟਰ ਅਤੇ ਬੇਸਿਕ ਕੰਪਿਊਟਰ ਟਰੇਨਿੰਗ ਸੈਂਟਰ ਵੀ ਚਲਾਏ ਜਾ ਰਹੇ ਹਨ ਜਿਹਨਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।ਹਰ ਮਹੀਨੇ ਦਿੱਤੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਜਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਡਾਕਟਰ ਉਬਰਾਏ ਨੇ ਅੰਤਰ ਰਾਸ਼ਟਰੀ ਪੱਧਰ ਤੇ ਦੁਨੀਆ ਵਿੱਚ ਹਰ ਵਰਗ ਦੇ ਇਨਸਾਨ ਲਈ ਬਿਨਾਂ ਕਿਸੇ ਭੇਦ ਭਾਵ ਸਰਬੱਤ ਦੇ ਭਲੇ ਅਤੇ ਮਨੁੱਖਤਾ ਲਈ ਅਨੇਕਾਂ ਹੀ ਸਮਾਜ ਸੇਵੀ ਕਾਰਜ ਕੀਤੇ ਹਨ।