22 ਸਤੰਬਰ(ਮੋਹਾਲੀ)
ਆਪਣੀ ਸੋਹਣੀ ਦਿੱਖ ਅਤੇ ਸੋਹਣੇ ਗੀਤਾਂ ਰਾਹੀਂ ਪੰਜਾਬੀਆਂ ਦੇ ਦਿਲਾਂ ਤੇ ਵੱਖਰੀ ਛਾਪ ਛੱਡਣ ਵਾਲੇ ਗਾਇਕ ਰਾਜਵੀਰ ਜਵੰਦੇ ਦਾ ਨਵਾਂ ਗੀਤ "ਖੁਸ਼ ਰਿਹਾ ਕਰ" ਬਹੁਤ ਜਲਦ ਰਿਲੀਜ਼ ਹੋਵੇਗਾ।ਪੋਸਟਰ ਰਿਲੀਜ਼ ਸਮਾਰੋਹ ਮੌਕੇ ਗੱਲਬਾਤ ਦੌਰਾਨ ਗਾਇਕ ਰਾਜਵੀਰ ਜਵੰਦਾ ਨੇ ਦੱਸਿਆ ਕਿ ਇਸ ਗੀਤ ਨੂੰ ਪੰਜਾਬ ਦੇ ਪ੍ਰਸਿੱਧ ਮਿਊਜਿਕ ਡਾਇਰੈਕਟਰ ਜੀ ਗੁਰੀ ਵੱਲੋਂ ਸੰਗੀਤ ਦੀਆਂ ਮਧੁਰ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਗੀਤ ਨੂੰ ਮਸ਼ਹੂਰ ਪੇਸ਼ਕਾਰ ਅਤੇ ਗੀਤਕਾਰ ਬੱਬੂ ਬਰਾੜ ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਆਪਣੀ ਕਲਮ ਦੇ ਜਰੀਏ ਲਫਜ਼ਾਂ ਵਿੱਚ ਪਰੋਇਆ ਹੈ।ਰਾਜਵੀਰ ਜਵੰਦਾ ਨੇ ਕਿਹਾ ਕਿ ਇਸ ਗੀਤ ਫਿਲਮਾਂਕਣ ਟਰੁ ਮੇਕਰਜ਼ ਵੱਲੋ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਹੈ।ਉਹਨਾਂ ਦਸਿਆ ਕਿ ਇਸ ਗੀਤ ਨੂੰ ਉਹਨਾਂ ਦੀ ਆਪਣੀ ਕੰਪਨੀ ਆਰ ਜੇ ਪ੍ਰੋਡਕਸ਼ਨ ਦੇ ਬੈਨਰ ਹੇਠਾਂ ਰਿਲੀਜ਼ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਵੀ ਰਾਜਵੀਰ ਜਵੰਦਾ ਅਨੇਕਾਂ ਹੀ ਸੁਪਰ ਹਿੱਟ ਗੀਤ ਅਤੇ ਫਿਲਮਾਂ ਲੈਕੇ ਦਰਸ਼ਕਾਂ ਦੇ ਸਨਮੁੱਖ ਹੁੰਦੇ ਰਹਿੰਦੇ ਹਨ।
ਹਰਮਨ ਮੀਆਂਪੁਰੀ