ਸਰੀ/ਵੈਨਕੂਵਰ (ਕੁਲਦੀਪ ਚੁੰਬਰ ) - ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੂਰਬ ਦੇ ਸਮੇਂ ਨਵਾਂ ਧਾਰਮਿਕ ਸ਼ਬਦ "ਦੋ ਘੁੱਟ ਅੰਮ੍ਰਿਤ ਦੇ" ਜਿਸਨੂੰ ਗਾਇਕ ਅਮਰੀਕ ਮਾਇਕਲ ਨੇ ਗਾਇਆ ਹੈ ਤੇ ਇਸ ਨੂੰ ਕਲਮਬੱਧ ਕੀਤਾ ਗਿਆ ਡਾ. ਜੱਸੀ ਜਮਸ਼ੇਰੀਆ ਨੇ , ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਜੀ ਨੇ । ਮਿਕਸਿੰਗ ਮਾਸਟਰਿੰਗ ਕੀਤਾ ਗਿਆ ਸਾਹਿਲ ਚੌਹਾਨ ਅਤੇ ਰਵੀ ਚੌਹਾਨ ਜੀ ਨੇ। ਅਸ਼ੀਰਵਾਦ ਦਿੱਤਾ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ । ਇਸ ਸ਼ਬਦ ਨੂੰ ਪੇਸ਼ਕਸ਼ ਕੀਤਾ ਗਿਆ ਕੁਲਦੀਪ ਸੋਨੀ ਕਲਪੀ ਅਤੇ ਨਿਰਮਾਤਾ ਕੁਲਦੀਪ ਸਿੰਘ ਕੋਟ ਵਲੋਂ। ਕੈਮਰਾ ਚਲਾਇਆ ਗਿਆ ਮਨੀਸ਼ ਅੰਗੂਰਾਲ ਵਲੋਂ। ਐਡਿਟ ਕੀਤਾ ਮੋਹਿਤ ਵਰਮਾ ਨੇ। ਪੋਸਟਰ ਤਿਆਰ ਕੀਤਾ ਗਿਆ ਜੱਸੀ ਆਰਟਸ। ਜਾਣਕਾਰੀ ਦਿੱਤੀ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪੂਜਾ ਸੱਭਰਵਾਲ ਨੇ। ਇਹ ਸ਼ਬਦ ਸਤਿਗੁਰੁ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਤੇ ਸਮਰਪਿਤ ਕੀਤਾ ਗਿਆ ਹੈ। ਇਹ ਸ਼ਬਦ ਬਹੁਤ ਜਲਦ ਤੁਸੀਂ ਟੂ ਗੁੱਡ ਸਟਾਰ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ। ਅਤੇ ਹੋਰ ਅਲੱਗ ਅਲੱਗ ਸ਼ੋਸ਼ਲ ਮੀਡੀਆ ਸਾਈਟਾਂ ਤੇ ਸੁਣੋਗੇ।
ਧਾਰਮਿਕ ਸ਼ਬਦ "ਦੋ ਘੁੱਟ ਅੰਮ੍ਰਿਤ ਦੇ " ਗਾਇਕ ਅਮਰੀਕ ਮਾਇਕਲ ਲੈ ਕੇ ਹਾਜ਼ਰ
January 24, 2025
0
Tags