ਸਰੀ /ਵੈਨਕੂਵਰ (ਕੁਲਦੀਪ ਚੁੰਬਰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਗਾਇਕ ਜੌਨੀ ਮਹੇ ਅਤੇ ਰਮੇਸ਼ ਮਹੇ ਵਲੋਂ ਤਿਆਰ ਕੀਤਾ ਗਿਆ। ਇਸ ਧਾਰਮਿਕ ਗੀਤ 'ਮਾਲਕਾ ਕਰ ਕਿਰਪਾ' ਨੂੰ ਮਾਣੀ ਫਗਵਾੜਾ ਵਾਲਾ ਵਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਸੰਗੀਤ ਅਮਰ ਦਿ ਮਿਊਜ਼ਿਕ ਮਿਰਰ ਵਲੋਂ ਤਿਆਰ ਕੀਤਾ ਗਿਆ ਹੈ। ਯੂ. ਐੱਸ. ਬੀਟਸ ਡੇਵੋਸ਼ਨਲ ਅਤੇ ਐੱਸ. ਐੱਚ. ਕੁੰਦਨ ਲਾਲ ਪਾਲ ਵਲੋਂ ਪੇਸ਼ ਕੀਤੇ ਗਏ ਇਸ ਧਾਰਮਿਕ ਗੀਤ ਦਾ ਵੀਡੀਓ ਰਮਨ ਰਜ਼ਾਕ ਵਲੋਂ ਰਵਿਦਾਸੀਆ ਕੌਮ ਦੇ ਮਹਾਨ ਤੀਰਥ ਡੇਰਾ ਸੱਚਖੰਡ ਬੱਲਾਂ ਵਿਖੇ ਫ਼ਿਲਮਾਇਆ ਗਿਆ ਹੈ। ਰਿੱਕੀ ਪਾਲ ਵਲੋਂ ਪ੍ਰੋਜੈਕਟ ਦੀ ਸਫਲਤਾ ਲਈ ਦਿਨੇਸ਼ ਪ੍ਰਜਾਪਤੀ, ਰਿੱਕੀ ਪਾਲ, ਸ਼੍ਰੀਮਤੀ ਗੁਰਬਖਸ਼ ਕੌਰ ਅਤੇ ਵਿੱਕੀ ਪਾਲ, ਸੰਤੋਖ ਸਿੰਘ ਸਰੋਆ, ਰੂਬਲ ਪਾਲ, ਰੋਹਨ ਪਾਲ, ਅਮਰ ਨਾਥ ਮਹੇ, ਰਿੱਕੀ ਪਾਲਸਮੈਂਟ ਗੁਰਬਖਸ਼ ਕੌਰ ਅਤੇ ਮਨੀਸ਼ ਕੁਮਾਰ ਆਦਿ ਨੇ ਅਹਿਮ ਭੂਮਿਕਾ ਅਦਾ ਕੀਤੀ।