ਪੀਐਮ ਸ੍ਰੀ ਸਰਕਾਰੀ ਸੀਨੀ: ਸੈਕੈਂਡਰੀ ਸਕੂਲ ਫਰਵਾਹੀ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Bol Pardesa De
0

 


-ਜਸ਼ਨਦੀਪ ਸਿੰਘ ਕੌਲਧਾਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਕੀਤਾ ਰੋਸ਼ਨ

ਬਰਨਾਲਾ, 17 ਮਈ (ਧਰਮਪਾਲ ਸਿੰਘ, ਬਲਜੀਤ ਕੌਰ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਅਲਾਣੇ ਗਏ ਨਤੀਜਿਆਂ ਵਿੱਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਰਵਾਹੀ ਤੇ ਵਿਦਿਆਰਥੀ ਜਸ਼ਨਦੀਪ ਸਿੰਘ  ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਪੀਐਮ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਿੰਸੀਪਲ ਨਿਦਾ ਅਲਤਾਫ ਨੇ ਦੱਸਿਆ ਕਿ ਜਸ਼ਨਦੀਪ ਸਿੰਘ ਕੌਲਧਾਰ ਪੁੱਤਰ ਚਰਨਜੀਤ ਸਿੰਘ ਕੌਲਧਾਰ ਵਾਸੀ ਗੁਰਸੇਵਕ ਨਗਰ ਬਰਨਾਲਾ ਨੇ 650 ਅੰਕਾਂ ਵਿੱਚੋਂ 560 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਮਨਪ੍ਰੀਤ ਕੌਰ ਸੂਚ ਪੁੱਤਰੀ ਜਰਨੈਲ ਸਿੰਘ ਸੂਚ ਵਾਸੀ ਫਰਵਾਹੀ ਨੇ 650 ਅੰਕਾਂ ਵਿੱਚੋਂ 539 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦ ਕਿ ਅਰਸ਼ਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਫਰਵਾਹੀ ਨੇ 650 ਅੰਕਾਂ ਵਿੱਚੋਂ 517 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ, ਅਧਿਆਪਕਾਂ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ । ਉਹਨਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੰਪੂਰਨਤਾ ਅਤੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਸਕੂਲ ਦੇ ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਹ ਹੋਣਹਾਰ ਵਿਦਿਆਰਥੀ ਵਿਦਿਅਕ ਖੇਤਰ ਤੋਂ ਇਲਾਵਾ ਸਕੂਲ ਦੀਆਂ ਹੋਰ ਸਾਰੀਆਂ ਗਤੀਵਿਧੀਆਂ ਵਿੱਚ ਵਿੱਚ ਆਪਣੀ ਕਾਰਜਗੁਜ਼ਾਰੀ ਲਈ ਜਾਣੇ ਜਾਂਦੇ ਹਨ ਇਸ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਨੇ ਜਸ਼ਨਦੀਪ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਦਿਲੋਂ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਟਾਫ ਮੈਂਬਰਾਂ ਨੇ ਉਸ ਨੂੰ ਹੋਰ ਵਧੀਆ ਮੌਕੇ ਲੱਭਣ ਤੇ ਲਗਾਤਾਰ ਤਰੱਕੀ ਕਰਨ ਲਈ ਉਤਸਾਹਿਤ ਕੀਤਾ। ਉਹਨਾਂ ਕਿਹਾ ਕਿ ਜਸਪ੍ਰੀਤ ਸਿੰਘ ਕੌਲਧਾਰ ਦੀ ਇਹ ਉਪਲਬਧੀ ਹੋਰ ਮੌਕੇ ਲੱਭਣ ਦੀ ਪ੍ਰੇਰਨਾ ਦਾ ਸਰੋਤ ਬਣੇਗੀ।ਜਤਿੰਦਰ ਕੁਮਾਰ, ਪੂਜਾ ਰਾਣੀ, ਨੇਹਾ ਰਾਣੀ, ਸੁਖਪਾਲ ਕੌਰ, ਬਲਦੀਪ ਸਿੰਘ, ਪੰਕਜ ਬਾਂਸਲ, ਪਰਮਿੰਦਰ ਕੌਰ, ਬਲਜੀਤ ਕੌਰ ਹਾਜ਼ਰ ਸਨ।


ਧਰਮਪਾਲ ਸਿੰਘ
ਬਿਊਰੋ ਚੀਫ ਬੋਲ ਪ੍ਰਦੇਸਾਂ ਦੇ
ਜ਼ਿਲ੍ਹਾ ਬਰਨਾਲਾ



Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top