ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਜੇਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਸਹੁੰ ਚੁਕਾਈ। ਉਨ੍ਹਾਂ ਨੂੰ ਜਲਦੀ ਹੀ ਕੈਬਨਿਟ ਮੰਤਰੀ ਵੀ ਬਣਾਉਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸੰਜੀਵ ਅਰੋੜਾ ਨੂੰ ਲੋਕ ਚੁਣਦੇ ਹਨ ਤਾਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ।
ਸੰਜੀਵ ਅਰੋੜਾ ਨੇ ਸਹੁੰ ਚੁੱਕ ਸਮਾਗਮ ਮੌਕੇ ‘ਤੇ ਕਿਹਾ ਕਿ ਮੈਨੂੰ ਬਹੁੱਤ ਮਾਨ ਤੇ ਫ਼ਕਰ ਹੋ ਰਿਹਾ ਕਿ ਮੈਂ ਵਿਧਾਨਸਭਾ ਦੇ ਵਿਧਾਇਕ ਦੀ ਸਹੁੰ ਚੁੱਕੀ। ਪਹਿਲੇ ਅਸੀਂ ਵਿਧਾਨਸਭਾ ਦੇ ਬਾਹਰ ਤੋਂ ਹੀ ਲੰਘ ਜਾਂਦੇ ਸੀ, ਟੀਵੀ ‘ਤੇ ਦੇਖਦੇ ਸੀ ਕਿ ਐਮਐਲਏ ਰਹੇ ਹਨ ਤੇ ਕੰਮ ਕਰਨ ਰਹੇ ਹਨ। ਮੈਂ ਆਪਣੇ ਸੂਬੇ ਲਈ ਵੱਧ ਤੋਂ ਵੱਧ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਸਾਰੇ ਆਗੂਆਂ ਦੀ ਸਲਾਹ ਲੈ ਕੇ ਅੱਗੇ ਵਧਾਂਗੇ, ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਕਾਰਜ਼ਕਾਲ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਚਾਹੁੰਦੇ ਹਨ ਉਹ ਹੀ ਕੰਮ ਹੋਣਗੇ, ਨਾ ਕਿ ਉਹ ਜੋ ਅਸੀਂ ਚਾਹੁੰਦੇ ਹਨ। ਜੋ ਵੀ ਲੋਕਾਂ ਦੀ ਮੰਗ ਹੋਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ। ਪਹਿਲ ਦੇ ਆਧਾਰ ‘ਤੇ ਕੰਮ ਕੀਤੇ ਜਾਣਗੇ।